12 C
United Kingdom
Saturday, June 13, 2026

More

    ਗ਼ਰੂਰ

    ਕੋਈ ਆਖੇ ਰੱਬ ਨੇੜੇ ਰਹਿੰਦਾ
    ਕੋਈ ਆਖੇ ਰਹਿੰਦਾ ਏ ਦੂਰ
    ਮਨ ਅੰਦਰ ਨਾ ਝਾਤ ਮਾਰਦੇ
    ਬੈਠੇ ਕਰੀ ਨੇ ਸਭ ਗ਼ਰੂਰ।

    ਕੋਈ ਆਖੇ ਰੱਬ ਅੰਦਰ ਵੱਸਦਾ
    ਗੱਲਾਂ ਕਰ, ਬੰਦੇ ਨੂੰ ਬੰਦਾ ਦੱਸਦਾ
    ਉਹਦੇ ਚਿਹਰੇ ਝਲਕੇ ਨੂਰ
    ਬੈਠੇ ਕਰੀ ਨੇ ਸਭ ਗ਼ਰੂਰ।

    ਚੰਗਾ ਕੰਮ ਕੀਤਾ ਬੰਦੇ ਕੀਤਾ
    ਰੱਬ ਨੇ ਕਹਿਣ ਲਹੂ ਹੈ ਪੀਤਾ
    ਕਿਵੇਂ ਕਰੂਗਾ ਮੁਆਫ਼ ਹਜ਼ੂਰ
    ਬੈਠੇ ਕਰੀ ਨੇ ਸਭ ਗ਼ਰੂਰ।

    ਸੋਹਣੇ ਸਭ ਲਿਖਣ ਅਲਫਾਜ਼
    ਵਾਹਿਗੁਰੂ , ਅੱਲ੍ਹਾ ਹੂ ਦੀ ਵਾਜ਼
    ਸੁਖਚੈਨ , ਤੂੰ ਵੀ ਹੋ ਮਸ਼ਹੂਰ
    ਬੈਠੇ ਕਰੀ ਨੇ ਸਭ ਗ਼ਰੂਰ।

    ਧਰਮਾਂ ਦੇ ਵਿੱਚ ਵੰਡੀ ਦੁਨੀਆਂ
    ਹੁਸਨਾਂ ਦੀ ਏ ਮੰਡੀ ਦੁਨੀਆਂ
    ਠੱਠੀ ਭਾਈ ,ਰਹਿ ਤੂੰ ਦੂਰ
    ਬੈਠੇ ਕਰੀ ਨੇ ਸਭ ਗ਼ਰੂਰ।
    ਸੁਖਚੈਨ ਸਿੰਘ, ਠੱਠੀ ਭਾਈ,
    8437932924

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!