4.4 C
United Kingdom
Sunday, March 8, 2026

More

    ਘਰਵਾਲੀ

    ਹਰਪ੍ਰੀਤ ਸਿੰਘ ਲਲਤੋਂ

    ਹੁਣ ਘਰਵਾਲੀ ਖੁਸ਼ ਨੀ ਉਹਦੀ ,

    ਜੀਹਦੇ ਕੋਲ ਸਕੂਟਰ ,ਮੋਟਰਸਾਈਕਲ, ਜਾਂ ਕਾਰ ਨੀ।
    ਇੱਕ ਉਹ ਵੀ ਵੇਲਾ ਸੀ ,ਜਦ ਸਾਈਕਲ ਦੇ ਪਿੱਛੇ ,

    ਖੁਸ਼ ਹੋ ਕੇ ਬਹਿੰਦੀ ਹੁੰਦੀ ਸੀ ਸਰਦਾਰਨੀ।

    ਹਫਤੇ ਮਗਰੋਂ ਹੀ ਅੱਜ ਕੱਲ ਫੈਸ਼ਨ ਬਦਲ ਜਾਂਦਾ,

    ਆਏ ਦਿਨ ਨਵੀਆਂ ਡਿਮਾਂਡਾ ਮੁਟਿਆਰ ਦੀਆਂ।
    ਸੂਟ ਨੀ ਕੋਲ ਮੇਰੇ ਪਈ ਅਲਮਾਰੀ ਏ ਤੁੰਨੀ,

    ਇਹ ਡਾਇਲਾਗ ਪਤੀ ਨੂੰ ਪਤਨੀਆ ਮਾਰਦੀਆ।
    ਕਦੇ ਦੋ ਸੂਟਾਂ ਦੀ ਜੋੜੀ ਸਾਲਾਂ ਬੱਧੀ ਚੱਲਦੀ ਸੀ,

    ਇੱਕ ਪਾਉਣੀ ਧੋ ਕੇ ਤੇ ਦੂਜੀ ਉਤਾਰਨੀ।
    ਇੱਕ ਉਹ ਵੀ ਵੇਲਾ……….।

    ਰੋਟੀ ਖਾਂਦੇ ਨੂੰ ਝੱਲੇ ਪੱਖੀ, ਪਏ ਦੀਆਂ ਘੁੱਟੇ ਲੱਤਾਂ ,

    ਘਰਵਾਲੀ ਕੋਈ ਅੱਜ ਨਜਰੀਂ ਨੀ ਪੈਂਦੀ।
    ਮੈਂ ਰੋਟੀ ਨੀ ਬਣਾਈ ,ਸਿਰ ਦੁੱਖਦਾ ਏ ਮੇਰਾ ,

    ਜੋਮੈਟੋ ਵਾਲਿਆਂ ਨੂੰ ਰਿੰਗ ਮਾਰ ਦਿਉ ਕਹਿੰਦੀ।
    ਕੀ ਕਰਾਂ ਜੈ ਵੱਢੀ ਦਾ ,ਪੇਸ਼ ਪਿਆ ਮੇਰੇ ,

    ਕਈ ਦਿਨ ਹੋਗੇ ਉੱਤਰਿਆ ਬੁਖਾਰ ਨੀ।
    ਇੱਕ ਉਹ ਵੀ ਵੇਲਾ………..।

    ਕਿਤੇ ਲੈ ਕੇ ਨਹੀਓੁ ਜਾਂਦੇ ,ਨਾਂ ਕੋਈ ਫਿਲਮ ਵਿਖਾਈ,

    ਏਸ ਗੱਲ ਉੱਤੇ ਹੁਣ ਪੈਂਦੇ ਨੇ ਪੁਆੜੇ।
    ਜੋ ਪਹਿਲਾਂ ਹੁੰਦੀਆ ਸੀ ਨਾਰਾਂ ,ਜਾਣ ਲਈ ਕਿਸੇ ਮੇਲੇ ,

    ਆਪਣੇ ਹੀ ਮਾਹੀਏ ਤੋਂ ਕਢਾਉਂਦੀਆਂ ਸੀ ਹਾੜੇ।
    ਘੜਦੀਆਂ ਸੀ ਬਹਾਨੇ ,ਨਾਲੇ ਬੇਬੇ ਮੈਨੂੰ ਬੋਲੂ ,

    ਕਿੰਨੇ ਕੰਮ ਪਏ ਨੇ ,ਮੈਂ ਜਾਣਾ ਬਾਹਰ ਨੀ।
    ਇੱਕ ਉਹ ਵੇਲਾ ਸੀ…………।

    ਕੀ ਹੋਇਆ ਬਲਦੇ ਦੀਵੇ ਸੀ ,ਹਨੇਰਾ ਤਾਂ ਨੀ ਸੀ,
    ਐਨਾਂ ਗੰਧਲਾ ਉਦੋਂ ,ਚਾਰ ਚੁਫੇਰਾ ਤਾਂ ਨੀ ਸੀ,
    ਅਸੀਂ ਮੰਨਿਆ ਕੇ ਬਹੁਤ ਪਾਇਆ,
    ਉਹਦੇ ਤੋਂ ਵੱਧਕੇ ਗੁਆਇਆ,
    ਲਲਤੋਂ ਇਸ ਗੱਲ ਦੀ ਕਿਸੇ ਨੂੰ ਸਾਰ ਨੀ।
    ਇੱਕ ਉਹ ਵੀ ਵੇਲਾ………..|

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!