9.8 C
United Kingdom
Monday, June 8, 2026

More

    ਸੰਗਤਾਂ ਦੇ ਸਹਿਯੋਗ ਨਾਲ ਸੁੱਕੀ ਰਸਦ ਦਾ ਲੰਗਰ ਚੱਲਦਾ ਰਹੇਗਾ-ਮੇਜਰ ਪਾਲ

    ਪਲਸੌਰੇ ਵਾਲਿਆਂ ਦੇ ਲੰਗਰ ਨੇ ਖੱਟੀ ਵਾਹ ਵਾਹ
    ਰਾਜਵਿੰਦਰ ਰੌਂਤਾ


    ਚੰਡੀਗੜ੍ਹ ਯੂਟੀ ਦੇ ਪਿੰਡ ਪਲਸੌਰਾ ਦੀ ਸੰਗਤ ਵੱਲੋਂ ਲੌਕ ਡਾਉਨ ਸ਼ੁਰੂ ਹੋਣ ਤੋਂ ਲੈਕੇ ਹੁਣ ਤੱਕ ਨਿਵਿਘਨ ਲੋੜਵੰਦਾਂ ਲਈ ਲੰਗਰ ਚਲਾਇਆ ਜਾ ਰਿਹਾ ਹੈ। ਨੌਜਵਾਨ ਆਗੂ ਪ੍ਰਧਾਨ ਮੇਜਰਪਾਲ ਨੇ ਦੱਸਿਆ ਕਿ ਇੱਕ ਤਰੀਕ ਤੋਂ ਵਿਸਾਖੀ ਤੱਕ ਦਾਲ ਰੋਟੀ ਦਾ ਅਤੁੱਟ ਲੰਗਰ ਚੱਲ ਦਾ ਰਿਹਾ । ਫ਼ੇਰ ਸੁੱਕਾ ਲੰਗਰ ਜਿਸ ਵਿੱਚ ਚੌਲ , ਦਾਲ, ਪਿਆਜ, ਆਟਾ, ਆਲੂ ਵਗੈਰਾ ਦਿੱਤਾ ਗਿਆ। ਗੁਰਦਵਾਰਾ ਸਿਮਰਨਸਰ ਸਾਹਿਬ ਸੈਕਟਰ 55 ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਰੋਜ਼ਾਨਾ 1500-1600 ਕਰੀਬ ਲੋੜਵੰਦ ਸੰਗਤ ਲੰਗਰ ਛਕਦੀ ਰਹੀ। ਮੇਜਰ ਪਾਲ ਸਿੰਘ, ਚਰਨ ਸਿੰਘ, ਦਲਜੀਤ ਸਿੰਘ, ਸਰਬਜੀਤ ਸਿੰਘ, ਸਾਹਬੀ , ਪ੍ਰਿੰਸ ਆਦਿ ਦੇ ਵਿਸੇਸ਼ ਸੇਵਾ ਨਾਲ ਚਲਦੇ ਲੰਗਰ ਦੀ ਚੰਡੀਗੜ੍ਹ ਤੱਕ ਚਰਚਾ ਹੈ। ਸੇਵਾਦਾਰਾਂ ਨੇ ਦੱਸਿਆ ਕਿ ਬਿਨਾਂ ਕਿਸੇ ਭੇਦ ਭਾਵ ਦੇ ਗੁਰੂ ਦੇ ਬਚਨਾਂ ਅਨੁਸਾਰ ਸੇਵਾ ਕੀਤੀ ਜਾ ਰਹੀ ਹੈ। ਇਸੇ ਤਰਾਂ ਸੰਗਤਾਂ, ਗੁਰਦਵਾਰਾ ਸਿਮਰਨਸਰ ਸਾਹਿਬ ਦੇ ਸਹਿਯੋਗ ਨਾਲ ਜਾਰੀ ਰਹੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!