ਮੋਗਾ ( ਮਿੰਟੂ ਖੁਰਮੀ )
ਵਿਦਿਆਰਥੀ ਨੌਜਵਾਨ ਨੇ ਇਨਕਲਾਬੀ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਦੇ ਸੱਦੇ ਤੇ ਹੱਕੀ ਮੰਗਾਂ ਦੇ ਹੱਕ ਚ ਪੋਸਟਰ ਲਿਖ ਕੇ ਰੋਸ਼ ਪ੍ਰਦਰਸ਼ਨ ਕੀਤੇ। ਇਸ ਸਬੰਧੀ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਇਨਕਲਾਬੀ ਨੌਜ਼ਵਾਨ ਸਭਾ ਪੰਜਾਬ ਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਦੇ ਸੂਬਾਈ ਆਗੂ ਹਰਮਨਦੀਪ ਸਿੰਘ ਹਿੰਮਤਪੁਰਾ ਬਿੰਦਰ ਅਲਖ ਆਰਤੀ ਹਰਦਮ ਸਿੰਘ ਸੰਤੋਖ ਸਿੰਘ ਪ੍ਰਦੀਪ ਗੁਰੂ ਸੁੱਖਜੀਤ ਰਾਮਾਨੰਦੀ ਗੁਰਵਿੰਦਰ ਸਿੰਘ ਨੰਦਗੜ੍ਹ ਸਰਬਜੀਤ ਕੌਰ ਨੰਦਗੜ੍ਹ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕੋਰੋਨਾ ਸੰਕਟ ਨਾਲ ਨਿਪਟਣ ਦੇ ਨਾਂ ਹੇਠ ਮਜ਼ਦੂਰ ਵਿਰੋਧੀ ਤੇ ਸਰਮਾਏਦਾਰਾਂ ਦੇ ਪੱਖੀ ਕਾਨੂੰਨ ਬਣਾ ਕੇ ਕਿਰਤ ਕਾਨੂੰਨਾਂ ਨੂੰ ਪੁੱਠਾ ਗੇੜਾ ਦਿੱਤਾ ਜਾ ਰਿਹਾ। ਪਿੰਡਾਂ ਚ ਪੰਚਾਇਤਾਂ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾ ਕੇ ਮਜ਼ਦੂਰ ਵਿਰੋਧੀ ਫੈਸਲੇ ਕਰ ਰਹੀਆਂ ਹਨ ਤੇ ਪੰਜਾਬ ਸਰਕਾਰ ਖਾਮੋਸ਼ੀ ਧਾਰੀ ਬੈਠੀ ਹੈ। ਬੇਰੁਜ਼ਗਾਰੀ ਚ ਹੋਰ ਵਾਧਾ ਹੋ ਰਿਹਾ ਅਜਿਹੇ ਸਮੇਂ ਬੇਰੁਜ਼ਗਾਰ ਲਈ ਬੇਰੁਜ਼ਗਾਰੀ ਭੱਤਾ ਤੇ ਵਿਦਿਆਰਥੀਆਂ ਲਈ ਇੱਕਸਮਾਨ ਵਿਗਿਆਨਿਕ ਅਤੇ ਮੁਫਤ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇ। ਸਕੂਲੀ ਵਿਦਿਆਰਥੀਆਂ ਲਈ ਘਰ ਘਰ ਕਿਤਾਬਾਂ ਭੇਜਣ ਦੀ ਬਜਾਏ ਸ਼ਰਾਬ ਵੰਡਣ ਦੀਆਂ ਨੀਤੀਆਂ ਘੜੀਆਂ ਜਾ ਰਹੀਆਂ ਹਨ। ਮੋਦੀ ਸਰਕਾਰ ਕੋਰੋਨਾ ਸੰਕਟ ਮੌਕੇ ਨਾਗਰਿਕਤਾ ਸੋਧ ਕਾਨੂੰਨ ਕੌਮੀ ਨਾਗਰਿਕਤਾ ਰਜਿਸਟਰ ਤੇ ਕੌਮੀ ਜਨਸੰਖਿਆ ਰਜਿਸਟਰ ਵਰਗੇ ਕਾਲੇ ਕਾਨੂੰਨ ਰੱਦ ਕਰਾਏ ਜਾਣ ਆਦਿ ਸੁਆਲਾਂ ਤੇ ਦੇਸ਼ ਭਰ ਚ ਸੰਘਰਸ਼ ਕਰ ਰਹੇ ਵਿਦਿਆਰਥੀ ਨੌਜਵਾਨ ਕਾਰਕੁੰਨਾਂ ਤੇ ਜਬਰ ਦਾ ਰਾਹ ਅਖਤਿਆਰ ਕਰ ਰਹੀ ਹੈ। ਵਿਦਿਆਰਥੀ ਨੌਜਵਾਨ ਆਗੂਆਂ ਨੇ ਕਿਹਾ ਕਿ ਦੇਸ਼ ਭਰ ਚ ਵਿਦਿਆਰਥੀ ਨੌਜਵਾਨ ਮੰਗਾਂ ਤੇ ਜਮਹੂਰੀ ਹੱਕਾਂ ਤੇ ਹੋ ਰਹੇ ਹਮਲਿਆਂ ਖਿਲਾਫ 10ਮਈ ਨੂੰ ਦੇਸ਼ ਭਰ ਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ।