7.5 C
United Kingdom
Sunday, March 8, 2026

More

    ਉਨਟਾਰੀਓ ਦੀ ਰੀਅਲ ਇਸਟੇਟ ਮਾਰਕੀਟ ਮੁੜ ਜਲਦ ਲੀਹਾਂ ‘ਤੇ ਆਵੇਗੀ

    ਟੋਰਾਂਟੋ ( ਬਲਜਿੰਦਰ ਸੇਖਾ)

    ਕੱਲ ਟੋਰਾਂਟੋ ਰੀਅਲ ਅਸਟੇਟ ਬੋਰਡ ਦੀ ਅਪ੍ਰੈਲ ਮਹੀਨੇ ਦੀ ਮਾਰਕੀਟ ਰਿਪੋਰਟ ਆਈ ਹੈ, ਉੱਘੇ ਰਿਐਲਟਰ ਹਰਪ ਗਰੇਵਾਲ ਅਨੁਸਾਰ ਜਿਸ ਵਿੱਚ ਜੀ ਟੀ ਏ ਚ ਕੁੱਲ 2975 ਘਰਾਂ ਦੀ ਸੇਲ ਹੋਈ ਐ ਤੇ ਰੋਜ਼ਾਨਾ ਤਕਰੀਬਨ 100 ਘਰ ਵਿਕਿਆ,ਜੋ ਕੇ 67% ਘੱਟ ਹੈ ਤੇ ਲਿਸਟਿੰਗ ਵੀ 64% ਘੱਟ ਹੋਈ ਹੈ। ਇਕੱਲੇ ਬਰੈਂਪਟਨ ਸ਼ਹਿਰ ਚ ਹੀ 239 ਘਰ ਵਿਕੇ ਨੇ। TREB ਦੇ ਅਨੁਸਾਰ ਸਲਾਨਾ ਐਵਰੇਜ ਘਰ ਦੀ ਕੀਮਤ
    ਅਪ੍ਰੈਲ 2020 ਚ $821394 ਹੈ ਜੋ ਬੀਤੇ ਸਾਲ ਅਪ੍ਰੈਲ 2019 ਚ $820373 ਸੀ ।
    ਉਹਨਾ ਕਿਹਾ ਕਿ ਇਹ ਸੁਭਾਵਿਕ ਹੈ ਕਿ ਲਾਕਡਾਊਨ ਦੇ ਦਿਨਾਂ ਤੋਂ ਆਪਣੇ ਸਭ ਦੇ ਦਿਲ ਦਿਮਾਗ ਚ ਘਰਾਂ ਦੀ ਮਾਰਕੀਟ ਨੂੰ ਲੈ ਕੇ ਡਰ ਤੇ ਸ਼ੰਕਾ ਚੱਲ ਰਿਹਾ ਹੈ ।ਉਹਨਾ ਨੇ ਉਮੀਦ ਜ਼ਹਿਰ ਕਿ ਕੀਤੀ ਜਲਦੀ ਹੀ ਕਰੋਨਾਵਾਈਰਸ ਤੋ ਬਾਅਦ ਰੀਅਲ ਇਸਟੇਟ ਮੁੜ ਪੈਰਾ ਸਿਰ ਹੋ ਜਾਵੇਗੀ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!