?ਪਿੰਡ ਨਾਈਵਾਲਾ (ਬਰਨਾਲਾ) ਦੇ ਇਕਾਂਤਵਾਸ ਭੱਜੇ ਵਿਅਕਤੀ ਨੂੰ ਮੋਗਾ ਜ਼ਿਲ੍ਹਾ ‘ਚੋ ਗ੍ਰਿਫਤਾਰ ਕਰਕੇ ਦੁਬਾਰਾ ਭੇਜਿਆ ਇਕਾਂਤਵਾਸ
?ਲੋਕਾਂ ਦੀ ਜਾਨ ਨੂੰ ਖ਼ਤਰੇ ‘ਚ ਪਾਉਣ ਲਈ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ
ਬਰਨਾਲਾ , 8 ਮਈ ( ਅਵਤਾਰ ਸਿੰਘ ਚੀਮਾ)
ਪਿਛਲੇ ਦਿਨੀਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਨਾਈਵਾਲਾ ‘ਚ ਵਿਅਕਤੀ ਜੋ ਕੰਬਾਈਨ ਦਾ ਸੀਜਨ ਲਗਾ ਕੇ ਪਿੰਡ ਪਰਤੇ ਸਨ ਉਨ੍ਹਾਂ ‘ਚੋ ਇੱਕ ਵਿਅਕਤੀ ਕਰੋਨਾ ਪੋਜੇਟਿਵ ਪਾਇਆ ਗਿਆ ਸੀ । ਉਸ ਤੋਂ ਬਾਅਦ ਪਿੰਡ ਨੂੰ ਸੀਲ ਕਰਕੇ ਉਸ ਦਾ ਪਰਿਵਾਰ ਤੇ ਉਸ ਦੇ ਸੰਪਰਕ ‘ਚ ਆਏ ਲੋਕਾਂ ਨੂੰ ਪਿੰਡ ਦੇ ਸਕੂਲ ‘ਚ ਇਕਾਂਤਵਾਸ ਕਰ ਦਿੱਤਾ ਸੀ । ਉਕਤ ਵਿਅਕਤੀ ਦਾ ਇੱਕ ਸਾਥੀ ਰਾਮ ਸਿੰਘ ਵੀ ਉਸ ਦੇ ਨਾਲ ਸੀਜਨ ਲਾਕੇ ਆਇਆ ਸੀ ਉਸ ਨੂੰ ਵੀ ਇਕਾਂਤਵਾਸ ਕਰਕੇ ਉਸ ਦੇ ਸੈਂਪਲ ਭੇਜੇ ਗਏ ਸਨ , ਜਿਸਦੀ ਰਿਪੋਰਟ ਅਜੇ ਆਉਣੀ ਸੀ । ਪਰ ਉਹ ਵਿਅਕਤੀ ਬੀਤੇ ਦਿਨੀ ਇਕਾਂਤਵਾਸ ਕੇਂਦਰ ਤੋਂ ਫ਼ਰਾਰ ਹੋ ਗਿਆ ਤੇ ਆਪਣੇ ਸੁਹਰੇ ਪਿੰਡ ਬੁੱਗੀਪੁਰਾ (ਮੋਗਾ) ਪਹੁੰਚ ਗਿਆ । ਬਰਨਾਲਾ ਪੁਲਿਸ ਵੱਲੋਂ ਉਸ ਦੀ ਭਾਲ ਲਈ ਵੱਖ ਵੱਖ ਥਾਣਿਆਂ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ । ਆਖਰਕਾਰ ਮੋਗਾ ਪੁਲਿਸ ਨੇ ਉਸ ਨੂੰ ਆਪਣੇ ਸਹੁਰੇ ਘਰ ਬੁੱਗੀਪੁਰਾ ਤੋਂ ਗ੍ਰਿਫਤਾਰ ਕਰਕੇ ਬਰਨਾਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਉਸ ਦੇ ਸੁਹਰੇ ਪਰਿਵਾਰ ਦੇ ਸਾਰੇ ਮੈੰਬਰਾਂ ਨੂੰ 21 ਦਿਨ ਲਈ ਇਕਾਂਤਵਾਸ ‘ਚ ਭੇਜ ਦਿੱਤਾ । ਬਰਨਾਲਾ ਪੁਲਿਸ ਵੱਲੋਂ ਇਕਾਂਤਵਾਸ ‘ਚੋਂ ਫ਼ਰਾਰ ਹੋਏ ਰਾਮ ਸਿੰਘ ਪੁੱਤਰ ਰਾਜਪਾਲ ਸਿੰਘ ਵਾਸੀ ਨਾਈਵਾਲਾ ਤੇ ਲੋਕਾਂ ਦੀ ਜਾਨ ਨੂੰ ਖ਼ਤਰੇ ‘ਚ ਪਾਉਣ ਲਈ ਧਾਰਾ 188, 269 , 270 ਆਈ ਪੀ ਸੀ ਤਹਿਤ ਪਰਚਾ ਦਰਜ ਕਰਕੇ ਉਸ ਨੂੰ ਬਰਜ਼ਮਾਨਤ ਰਿਹਾਅ ਕਰਕੇ ਦੁਬਾਰਾ ਏਕਾਂਤਵਾਸ ਭੇਜ ਦਿੱਤਾ ਗਿਆ ਹੈ । ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਸ ਨੂੰ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀਆ ਸਾਰੀਆਂ ਸਬਸਿਡੀਆ ਵੀ ਖਤਮ ਕਰ ਦਿੱਤੀਆਂ ਹਨ ।