ਬਰਨਾਲੇ ਜਿਲ੍ਹੇ ਦਾ ਸਿਰਕੱਢਵਾਂ ਪਿੰਡ ਹੈ ਕੁਰੜ। ਜਿੱਥੋਂ ਦਾ ਪ੍ਰਸਿੱਧ ਕਬੱਡੀ ਖਿਡਾਰੀ ਰਿਹਾ “ਕੁਰੜ ਵਾਲਾ ਫੌਜੀ” ਜੋ ਜਿਹੜੇ ਖੇਡ ਮੇਲੇ ‘ਤੇ ਆਪਣੀ ਟੀਮ ਨਾਲ ਖੇਡਣ ਜਾਂਦਾ ਸੀ, ਜਿੱਤ ਕੇ ਮੁੜਦਾ ਸੀ। ਕੁਰੜ ਦੇ ਗੀਤਕਾਰੀ ‘ਚ ਸਥਾਪਤ ਨਾਂ ਸੰਦੀਪ ਨੂੰ ਕੌਣ ਭੁੱਲ ਸਕਦਾ? ਅਤੇ ਹੁਣ ਸੁਖਚੈਨ ਕੁਰੜ ਵੀ ਇਹਨਾਂ ਵਿੱਚ ਸ਼ੁਮਾਰ ਹੋ ਚੁੱਕਿਆ ਹੈ। ਪਲੇਠੇ ਗੀਤ “ਬਾਪੂ” ਨਾਲ ਧਾਂਕ ਜਮਾ ਚੁੱਕਾ ਸੁਖਚੈਨ ਹੁਣ ਪੰਮਾ ਡੂਮੇਵਾਲ ਦੀ ਆਵਾਜ਼ ਵਿੱਚ “ਚੁੰਨੀਆਂ ਦੇ ਬਰੈਂਡ” ਗੀਤ ਰਾਹੀਂ ਹਾਜ਼ਰੀ ਲਵਾਉਣ ਆ ਰਿਹਾ ਹੈ। ਅਦਾਰਾ “ਪੰਜ ਦਰਿਆ” ਸੁਖਚੈਨ ਦੀ ਇਸ ਕੋਸ਼ਿਸ ਨੂੰ ਜੀ ਆਇਆਂ ਆਖਦਾ ਹੈ।
ਮਿੰਟੂ ਖੁਰਮੀ