ਜਸਬੀਰ ਦੋਲੀਕੇ (ਨਿਊਜ਼ੀਲੈਂਡ)
ਹਵਾ ਮੇਰੇ ਦੇਸ਼ ਦੀ ਖ਼ਰਾਬ ਹੋ ਗਈ …..
ਜ਼ਿੰਦਗੀ ਅਵਾਮ ਦੀ ਅਜ਼ਾਬ ਹੋ ਗਈ ….।
ਹਰ ਪਾਸੇ ਦਹਿਸ਼ਤ ਦਾ ਬਣਿਆ ਮਹੌਲ ਏ
ਇੰਝ ਮਰਦੇ ਇਨਸਾਨ ਜਿਵੇਂ ਹੁੰਦਾ ਕੋਈ ਮਾਖੌਲ ਏ
ਖ਼ੁਸ਼ੀ ਜਿਵੇਂ ਲੋਕਾਂ ਲਈ ਕੋਈ ਖ਼ਾਬ ਹੋ ਗਈ …..।
ਹਵਾ ਮੇਰੇ ਦੇਸ਼ ਦੀ ਖ਼ਰਾਬ ਹੋ ਗਈ …..।
ਪਹਿਲਾ ਤੋਂ ਹੀ ਸੀ ਮਾਰ ਸੀਗੀ ਬੇਰੁਜ਼ਗਾਰੀ ਦੀ
ਉੱਤੋਂ ਗਹਿਰ ਚੜੀ ਇਕ ਨਵੀਂ ਹੀ ਬਿਮਾਰੀ ਦੀ
ਘਰ-ਘਰ ਆਉਂਣੀ ਸ਼ੁਰੂ ਸ਼ਰਾਬ ਹੋ ਗਈ …..।
ਹਵਾ ਮੇਰੇ ਦੇਸ਼ ਦੀ ਖ਼ਰਾਬ ਹੋ ਗਈ …..।
ਘਰੋਂ ਘਰੀਂ ਬੰਦ ਸਾਰੇ ਚੱਕਾ ਹੋਇਆ ਜਾਮ ਏ
ਫਿਕਰਾਂ ‘ਚ ਲੰਘਦੀ ਸਵੇਰ ਅਤੇ ਸ਼ਾਮ ਏ
ਕੁਦਰਤ ਦੀ ਇਹ ਔਖੀ ਸਹਿਣੀ ਤਾਬ ਹੋ ਗਈ ……।
ਹਵਾ ਮੇਰੇ ਦੇਸ਼ ਦੀ ਖ਼ਰਾਬ ਹੋ ਗਈ …..।
ਜਸਬੀਰ ਦੋਲੀਕੇ (ਨਿਊਜ਼ੀਲੈਂਡ)
+642102387106