4.4 C
United Kingdom
Sunday, March 8, 2026

More

    ਕਾਦੀਆਂ ਤੋਂ 6 ਵਿਸ਼ੇਸ਼ ਬੱਸਾਂ ਰਾਹੀਂ 150 ਕਸ਼ਮੀਰੀ ਆਪਣੇ ਘਰਾਂ ਨੂੰ ਰਵਾਨਾ

    ਕਾਦੀਆਂ (ਤਾਰੀ)


    ਲਾਕਡਾਉਣ ਦੇ ਕਾਰਨ ਕਾਦੀਆਂ ਚ ਫ਼ਸੇ ਲਗਭਗ 150 ਕਸ਼ਮੀਰੀ ਅੱਜ ਸਵੇਰੇ ਸਾਢੇ ਸੱਤ ਵਜੇ ਕਸ਼ਮੀਰ ਲਈ ਰਵਾਨਾ ਹੋ ਗਏ। ਅਹਿਮਦੀਆ ਗਰਾਉਂਡ ਚ ਪ੍ਰਾਈਵੇਟ ਕੰਪਨੀ ਦੀ 6 ਬਸਾਂ ਰਾਹੀਂ ਇਨ੍ਹਾਂ ਨੂੰ ਇੱਥੋਂ ਰਵਾਨਾ ਕੀਤਾ ਗਿਆ। ਇੱਸ ਅਵਸਰ ਤੇ ਹਿਊਮੈਨਿਟੀ ਫ਼ਰਸਟ ਦੇ ਵਾਲਨਟੀਅਰਸ ਨੇ ਸਭ ਤੋਂ ਪਹਿਲਾਂ ਬਸਾਂ ਨੂੰ ਸੈਨੇਟਾਈਜ਼ ਕੀਤਾ। ਉਸਦੇ ਬਾਅਦ ਸਾਰੇ ਯਾਤਰੀਆਂ ਦੇ ਸਾਮਾਨ ਨੂੰ ਸੈਨੇਟਾਈਜ਼ ਕਰਕੇ ਬਸਾਂ ਦੇ ਉਪੱਰ ਚੜਾਇਆ ਗਿਆ। ਇਸ ਮੋਕੇ ਤੇ ਦੁਆ ਕਰਕੇ ਉਨ੍ਹਾਂ ਨੂੰ ਕਸ਼ਮੀਰ ਰਵਾਨਾ ਕੀਤਾ ਗਿਆ। ਚੋਧਰੀ ਅਬਦੁਲ  ਵਾਸੇ ਚੱਠਾ ਨੇ ਦਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਇਨ੍ਹਾਂ ਕਸ਼ਮੀਰਿਆਂ ਦੀ ਵਾਪਸੀ ਲਈ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਹੈ। ਜਿਸਦੇ ਲਈ ਉਹ ਜ਼ਿਲਾਧੀਸ਼ ਮੁਹੰਮਦ ਇਸ਼ਫ਼ਾਕ ਸਮੇਤ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧੰਨਵਾਦੀ ਹਨ। ਇੱਸ ਮੋਕੇ ਤੇ ਸਾਰੇ ਕਸ਼ਮੀਰਿਆਂ ਨੇ ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਮੁਸਲਿਮ ਜਮਾਤੇ ਅਹਿਮਦੀਆ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਇੱਸ ਮੁਸ਼ਕਿਲ ਘੜੀ ਚ ਸਾਡਾ ਧਿਆਨ ਰਖਿਆ। ਅਤੇ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!