ਰੌਇਲ ਬਟੀਕ ਵੱਲੋਂ ਪੁਲੀਸ ਵਿਭਾਗ ਨੂੰ ਮਾਸਕ ਵੰਡੇ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ)
ਕਰੋਨਾ ਵਾਰਿਸ ਦੇ ਪ੍ਰਕੋਪ ਦੌਰਾਨ ਆਮ ਲੋਕਾਂ ਵੱਲੋਂ ਵੱਖਰੇ ਵੱਖਰੇ ਢੰਗ ਨਾਲ ਸਮਾਜ ਸੇਵਾ ਨਿਭਾਈ ਜਾ ਰਹੀ ਹੈ। ਨਿਹਾਲ ਸਿੰਘ ਵਾਲਾ ਸਥਿਤ ਰੌਇਲ ਬਟੀਕ ਵੱਲੋਂ ਚਾਰ ਸੌ ਤੋਂ ਜਿਆਦਾ ਮਾਸਕ ਵੰਡੇ ਗਏ। ਵਿਜੇ ਕੁਮਾਰ ਅਤੇ ਸਤਿੰਦਰਪਾਲ ਕੁੱਕੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਰਾਇਲ ਬਟੀਕ ਦੀ ਸ਼ਰਨਜੀਤ ਕੌਰ ਦੀ ਅਗਵਾਈ ਹੇਠ ਵਧੀਆ ਕੱਪੜੇ ਦੇ ਮਾਸਕ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਹੁਣ ਤੱਕ ਅਨੇਕਾਂ ਮਾਸਕ ਬਣਾ ਕੇ ਲੋਕਾਂ ਨੂੰ ਦਿੱਤੇ ਗਏ ਹਨ। ਅੱਜ ਚਾਰ ਸੌ ਤੋਂ ਵੱਧ ਮਾਸਕ ਨਿਹਾਲ ਸਿੰਘ ਵਾਲਾ ਦੀ ਵਿਖੇ ਡੀਐਸਪੀ ਮਨਜੀਤ ਸਿੰਘ ਨੂੰ ਭੇਂਟ ਕੀਤੇ ਗਏ । ਉਹਨਾਂ ਥਾਣਾ ਮੁਖੀ ਜਸਵੰਤ ਸਿੰਘ ਰਾਹੀਂ ਪੁਲੀਸ ਵਿਭਾਗ ਨੂੰ ਤਕਸੀਮ ਕੀਤੇ। ਡੀਐਸਪੀ ਮਨਜੀਤ ਸਿੰਘ ਦੀ ਅਗਵਾਈ ਹੇਠ ਆਉਂਦੇ ਜਾਂਦੇ ਰਾਹ ਗੀਰਾਂ ਨੂੰ ਵੀ ਵੱਡੀ ਗਿਣਤੀ ਵਿੱਚ ਮਾਸਕ ਦਿੱਤੇ ਗਏ। ਅਤੇ ਕਰੋਨਾ ਤੋਂ ਬਚਣ ਲਈ ਸਾਵਧਾਨੀਆਂ ਦੱਸੀਆਂ ਗਈਆਂ।ਇਸ ਸਮੇਂ ਵਧੀਕ ਥਾਣਾ ਮੁਖੀ ਬੇਅੰਤ ਸਿੰਘ ਭੱਟੀ,ਥਾਣੇਦਾਰ ਸ਼ੇਰ ਬਹਾਦਰ,ਹਰਵਿੰਦਰ ਸਿੰਘ,ਜਸਪ੍ਰੀਤ ਸਿੰਘ,ਧੰਨਦੀਪ ਸਿੰਘ ,ਰਜਿੰਦਰ ਸਿੰਘ ,ਮੁਣਸ਼ੀ ਜਸਪਾਲ ਸਿੰਘ ਅਤੇ ਰੌਇਲ ਬਟੀਕ ਤੋਂ ਵਿਜੇ ਕੁਮਾਰ,ਹਰੀਸ਼ ਕਪੂਰ,ਸੋਨੂ ਸ਼ਰਮਾ ਰੌਂਤਾ,ਹਾਕਮ ਸਿੰਘ ਕਲਕੱਤਾ ਬਾਡੀ ਮੇਕਰ,ਦਾਰਾ ਭਾਗੀਕੇ,ਰਾਜ ਕੁਮਾਰ ਆਦਿ ਮੌਜੂਦ ਸਨ। ਡੀਐਸਪੀ ਮਨਜੀਤ ਸਿੰਘ ਨੇ ਮਾਸਕ ਵੰਡਣ ਸਮੇਂ ਕਿਹਾਕਿ ਇਹ ਹੰਡਣਸਾਰ ਵਧੀਆ ਮਾਸਕ ਹਨ। ਉਹਨਾਂ ਧੰਨਵਾਦ ਕਰਦਿਆਂ ਕਿਹਾ ਕਿ ਕੁਦਰਤੀ ਆਫ਼ਤਾਂ ਨਾਲ ਕੱਠੇ ਹੋਕੇ ਹੀ ਲੜਿਆ ਜਾ ਸਕਦਾ ਹੈ।