ਦੁਖਭੰਜਨ ਰੰਧਾਵਾ
ਤੇਰਾ ਲਾਲ ਕਲੀਰਾ ਪਿਆ,
ਮਹਿੰਦੀ ਨਾਲ ਹੱਸੇ ਨੀ।
ਤੂੰ ਰਹੀ ਨਾ ਮੇਰੀ ਪਿਆ,
ਮੈਨੂੰ ਏ ਦੱਸੇ ਨੀ।
ਦੱਸ ਤੂੰ ਮੈਨੂੰ ਹਾਣਦੀਏ ਏ,
ਕੀ ਹੋਇਆ ਨੀ।
ਤੇਰੀ ਅੱਖ ਦਾ ਹੰਝੂ,
ਮੇਰੀ ਅੱਖ ਚੋਂ ਚੋਇਆ ਨੀਂ ।
ਖਾ ਕੇ ਕਸਮਾਂ ਵਾਅਦੇ ਹੁਣ ਤੂੰ,
ਝੂਠੀ ਪੈ ਗਈ ਏਂ।
ਮੈਨੂੰ ਜਾਣ ਗਰੀਬ ਤੂੰ ਜਾ,
ਵੱਡਿਆਂ ਨਾ ਬਹਿ ਗਈ ਏਂ।
ਮੈਂ ਕੱਟ ਲਵਾਂਗਾ ਮਾੜਾ ਚੰਗਾ,
ਜੋ ਵੀ ਬੋਇਆ ਨੀ।
ਤੇਰੀ ਅੱਖ ਦਾ ਹੰਝੂ ਮੇਰੀ,
ਅੱਖ ਚੋਂ ਚੋਇਆ ਨੀਂ।
ਤੂੰ ਕਿਹੜੀ ਸ਼ਾਹੂਕਾਰ ਕੁੜੀ,
ਤਾਂ ਤੂੰ ਵੀ ਗਰੀਬਾਂ ਦੀ।
ਮੈਂ ਕੱਖੋਂ ਹੌਲਾ ਪੈ ਗਿਆ ਤੇ,
ਤੂੰ ਬਣੀਂ ਰਕੀਬਾਂ ਦੀ।
ਦਿਲ ਦੇ ਗਮਖਾਨੇਂ ਅੰਦਰ,
ਬੜਾ ਕੁਝ ਲੁਕੋਇਆ ਨੀਂ।
ਤੇਰੀ ਅੱਖ ਦਾ ਹੰਝੂ ਮੇਰੀ,
ਅੱਖ ਚੋਂ ਚੋਇਆ ਨੀਂ।
ਤੇਰੇ ਹੱਥਾਂ ਦੀ ਮਹਿੰਦੀ ਮੈਨੂੰ,
ਵੱਢ ਵੱਢ ਖਾਂਦੀ ਆ।
ਔ ਵੇਖ ਦਿਲਾ ਹੁਣ ਸ਼ਰਮਿੰਦੀ,
ਪਈ ਮੂੰਹ ਲੁਕਾਂਦੀ ਆ।
ਕਿਹੜਾ ਏ ਗਮ ਦੱਸੀਂ ਜਿਹੜਾ,
ਅਸੀਂ ਨਾ ਢੋਇਆ ਨੀ।
ਤੇਰੀ ਅੱਖ ਦਾ ਹੰਝੂ ਮੇਰੀ,
ਅੱਖ ਚੋਂ ਚੋਇਆ ਨੀਂ।
ਸੁੰਨ ਮੁਸਾਨਾਂ ਪਈਆਂ ਨੇਂ ਮੇਰੇ,
ਦਿਲ ਦੇ ਅੰਦਰ ਨੀਂ।
ਬਿਨਾਂ ਆਰਤੀ ਖੁੱਲਣਾ ਨਈਂ,
ਮੇਰੇ ਦਿਲ ਦਾ ਮੰਦਰ ਨੀਂ
ਤੈਨੂੰ ਬੜਾ ਕੁਝ ਮਿਲਿਆ।
ਦੁੱਖਭੰਜਨ ਨੇਂ ਖੋਇਆ ਨੀਂ,
ਤੇਰੀ ਅੱਖ ਦਾ ਹੰਝੂ ਮੇਰੀ।
ਅੱਖ ਚੋਂ ਚੋਇਆ ਨੀਂ..
ਗੀਤਕਾਰ
ਦੁੱਖਭੰਜਨ ਰੰਧਾਵਾ
ਸੰਪਰਕ ਸੂਤਰ
0351920036369
0919855894418
ਕੈਂਪਿੰਗ ਵਿਲਾ ਪਾਰਕ
ਜੰਬੂਜ਼ੀਰਾ ਦੋ ਮਾਰ
ਪੁਰਤਗਾਲ