ਰਜਨੀ ਵਾਲੀਆ, ਕਪੂਰਥਲਾ
ਕਿਸੇ ਨੇਂ ਹਸਾਇਆ,
ਕਿਸੇ ਨੇਂ ਰਵਾਇਆ।
ਕਿਸੇ ਨੇਂ ਅਪਣਾਇਆ,
ਕਿਸੇ ਨੇਂ ਠੁਕਰਾਇਆ।
ਮਿਲਿਆ ਵੀ ਬਹੁਤ ਕੁਝ,
ਤੇ ਬਹੁਤ ਕੁਝ ਗਵਾਇਆ।
ਜ਼ਿੰਦਗੀ ਦੇ ਸਫਰ ਦਾ,
ਹੋਰ ਸਾਲ ਇੱਕ ਲੰਘਾਇਆ।
ਕਈ ਗਏ ਪਰਖੇ,
ਕਈਆਂ ਤੋਂ ਧੋਖਾ ਖਾਧਾ।
ਕਈਆਂ ਨੇਂ ਦੂਰ ਕੀਤਾ,
ਕਈਆਂ ਨੇਂ ਗਲ ਨਾ ਲਾਇਆ।
ਹਰ ਦਮ ਮੈਂ ਏਨਾਂ ਰੱਬ ਦਾ,
ਦਮ ਦਮ ਸ਼ੁਕਰ ਮਨਾਇਆ।
ਕਿ ਖਿੜੇ ਫੁੱਲ ਜੇਈ ਸਵੇਰ
ਨੂੰ ਰਜਨੀ ਦੀ ਝੋਲੀ ਪਾਇਆ।