–ਸਿਵਲ ਸਰਜਨ ਮੋਗਾ ਨੇ ‘ਘਰ ਰਹੋ ਸੁਰੱਖਿਅਤ ਰਹੋ’ ਦੀ ਕੀਤੀ ਅਪੀਲ
ਮੋਗਾ (ਪੰਜ ਦਰਿਆ ਬਿਊਰੋ)
ਸਿਵਲ ਸਰਜਨ ਮੋਗਾ ਡਾ. ਆਦੇਸ਼ ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਕਰੋਨਾ ਨਾਲ ਛੇੜੀ ਗਈ ਲੜਾਈ ਜੰਗੀ ਪੱਧਰ ਤੇ ਜਾਰੀ ਹੈ। ਜ਼ਿਲ੍ਹੇ ਵਿੱਚ ਬਾਹਰਲੇ ਰਾਜਾਂ ਤੋ ਆਏ ਵਿਅਕਤੀਆਂ, ਸ਼ਰਧਾਲੂਆਂ ਅਤੇ ਸ਼ੱਕੀ ਵਿਅਕਤੀਆਂ ਦੇ ਲਗਾਤਾਰ ਸੈਪਲ ਇਕੱਤਰ ਕਰਕੇ ਸਮੇ ਸਮੇ ਤੇ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਲੋੜ ਅਨੁਸਾਰ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਡਾ. ਅੰਦੇਸ਼ ਕੰਗ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ 306 ਨਮੂਨਿਆਂ ਦੀ ਰਿਪੋਰਟ ਦੇ ਨਤੀਜੇ ਪ੍ਰਾਪਤ ਹੋਏ ਹਨ ਂਿਜੰਨ੍ਹਾਂ ਵਿੱਚ ਸਾਰਿਆਂ ਦੀ ਹੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ। ਇਨ੍ਹਾਂ ਵਿੱਚ ਸ਼ਰਧਾਲੂ, ਬਾਹਰਲੇ ਸੂਬਿਆਂ ਤੋ ਆਏ ਮਜ਼ਦੂਰ ਅਤੇ ਪਿਛਲੇ ਪਾਜੀਟਿਵ ਕੇਸ਼ਾਂ ਦੇ ਸੰਪਰਕ ਵਿੱਚ ਆਏ ਵਿਅਕਤੀ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹਾ ਮੋਗਾ ਵਿੱਚ 51 ਪਾਜੀਟਿਵ ਕਰੋਨਾ ਐਕਟਿਵ ਕੇਸ ਹਨ ਜਿਹੜੇ ਕਿ ਸਿਵਲ ਹਸਪਤਾਲ ਆਈਸੋਲੇਸ਼ਨ ਕੇਦਰ ਵਿਖੇ ਦਾਖਲ ਹਨ। ਇਨ੍ਹਾਂ ਵਿੱਚ 4 ਆਸ਼ਾ ਵਰਕਰ ਵੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਲਾਗਾਤਰ ਕਰੋਨਾ ਪਾਜੀਟਿਵ ਮਰੀਜਾਂ ਦੀ ਕਾਉਸਲਿੰਗ ਕੀਤੀ ਜਾਦੀ ਹੈ ਤਾਂ ਜੋ ਉਨ੍ਹਾਂ ਨੂੰ ਸਕਾਰਤਮਕ ਸੋਚ ਵੱਲ ਲਿਜਾ ਕੇ ਬਿਮਾਰੀ ਨਾਲ ਲੜਨ ਲਈ ਤਿਆਰ ਕੀਤਾ ਜਾਵੇ। ਇਸ ਕੜੀ ਤਹਿਤ ਅੱਜ ਸਿਵਲ ਹਸਪਤਾਲ ਮੋਗਾ ਵਿਖੇ ਕਾਉਸਲਰ ਨਿਤਾਸ਼ਾ ਨੇ ਇੱਕ ਪਾਜੀਟਿਵ ਮਰੀਜ਼ ਦੀ ਮੋਬਾਇਲ ਰਾਹੀ ਆਨਲਾਈਨ ਕਾਉਸਲਿੰਗ ਕੀਤੀ।
ਡਾ. ਅੰਦੇਸ਼ ਕੰਗ ਨੇ ਮੋਗਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀ ਕਰੋਨਾ ਨੂੰ ਆਪਣੇ ਘਰ ਵਿੱਚ ਰਹਿ ਕੇ ਹਰਾ ਸਕਦੇ ਹਾਂ ਜੇਕਰ ਕਿਸੇ ਜਰੂਰੀ ਕੰਮ ਲਈ ਬਾਹਰ ਜਾਣਾ ਪੈਦਾ ਹੈ ਤਾਂ ਮਾਸਕ, ਦਸਤਾਨਿਆਂ ਅਤੇ ਸੇਨੇਟਾਈਜ਼ਰ ਦੀ ਵਰਤੋ ਜਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਨਫੈਕਸ਼ਨ ਨੂੰ ਰੋਕਣ ਲਈ ਵਾਰ ਵਾਰ ਹੱਥਾਂ ਨੂੰ ਧੋਣਾ ਬਹੁਤ ਜਰੂਰੀ ਹੈ।