18.1 C
United Kingdom
Sunday, September 6, 2026

More

    ਮੱਚਿਆ ਕੀ ਕੋਹਰਾਮ?

    ਰਜਨੀ ਵਾਲੀਆ, ਕਪੂਰਥਲਾ

    ਦੱਸ ਮੈਨੂੰ ਮੱਚਿਆ ਕੀ ਕੋਹਰਾਮ,
    ਮਾਲਕਾਂ ਦੱਸਦਾ ਈ ਨੀ।
    ਕਿਉਂ ਮੁਲਕਾਂ ਦੇ ਮੁਲਕ ਨੇ ਜਾਮ,
    ਮਾਲਕਾ ਦੱਸਦਾ ਈ ਨੀ।

    ਮਿਹਨਤ ਕਸ਼ ਬੇਕਾਰ ਨੇ ਬੈਠੇ,
    ਰੋਟੀ ਤੋਂ ਆਵਾਜ਼ਾਰ ਨੇ ਬੈਠੇ,
    ਘਰ ਘਰ ਵਿੱਚ ਪਰਿਵਾਰ ਨੇ ਬੈਠੇ,
    ਉਹਨਾਂ ਦਾ ਕੀ ਏ ਇਲਜ਼ਾਮ।
    ਮਾਲਕਾ ਦੱਸਦਾ

    ਪੰਛੀ ਜਿੰਨ੍ਹਾਂ ਨੇ ਪਿੰਜਰੇ ਪਾਏ,
    ਵੇਖ ਓ ਅੱਜ ਤੜੇ ਘਬਰਾਏ,
    ਪਿੰਜਰੇ ਪਿਆ ਖੁਦ ਕਿੱਥੇ ਜਾਏ,
    ਸੀ ਜਿੰਨ੍ਹਾਂ ਪੰਛੀ ਕਰੇ ਗੁਲਾਮ।
    ਮਾਲਕਾ ਦੱਸਦਾ ਈ ਨੀ

    ਜੀਅ ਜੀਅ ਕੋਲੋਂ ਡਰਦਾ ਫਿਰਦੈ,
    ਰਾਖੀ ਜਾਨ ਦੀ ਕਰਦਾ ਫਿਰਦੈ,
    ਤੇਰੇ ਨਾਂ ਦੀ ਚੌਂਕੀ ਭਰਦਾ ਫਿਰਦੈ,
    ਤੈਨੂੰ ਕਰੇ ਸੌ ਸੌ ਵਾਰ ਸਲਾਮ।
    ਮਾਲਕਾ ਦੱਸਦਾ ਈ ਨੀ

    ਲੋਕਾਂ ਨੂੰ ਹੁਣ ਮੱਤ ਆ ਗਈ ਏ,
    ਕਦਮਾਂ ਹੇਠਾਂ ਛੱਤ ਆ ਗਈ ਏ,
    ਬਾਹਰ ਵਿਹੜਿਉਂ ਪੱਤ ਆ ਗਈ ਏ,
    ਜੋ ਤੈਨੂੰ ਕਦੇ ਕਰਦੇ ਸੀ ਬਦਨਾਮ।
    ਮਾਲਕਾ ਦੱਸਦਾ ਈ ਨੀ

    ਓ ਕਿੱਦਾਂ ਦੱਸ ਕਰਨ ਗੁਜ਼ਾਰਾ,
    ਪੀਪਾ ਜਿੰਨ੍ਹਾਂ ਦਾ ਖਾਲੀ ਸਾਰਾ,
    ਹੁਣ ਕਿੱਥੇ ਜਾਏ ਗਰੀਬ ਵਿਚਾਰਾ,
    ਤੂੰ ਸੇਕਾ ਲਾ ਜੋ ਖਾਣ ਹਰਾਮ।
    ਮਾਲਕਾ ਦੱਸਦਾ ਈ ਨੀ

    ਬੇਜ਼ਾਤਾਂ ਵਰਗੇ ਦਿਨ ਹੋ ਗਏ ਨੇਂ,
    ਸ਼ਾ ਰਾਤਾਂ ਵਰਗੇ ਦਿਨ ਹੋ ਗਏ ਨੇਂ,
    ਬਾਤਾਂ ਵਰਗੇ ਦਿਨ ਹੋ ਗਏ ਨੇਂ,
    ਹੁਣ ਤਾਂ ਹਰ ਪਰ ਲਗੇਂਦੀ ਸ਼ਾਮ।
    ਮਾਲਕਾ ਦੱਸਦਾ ਈ ਨੀ

    ਇਨਸਾਨਾਂ ਨੂੰ ਪਛਤਾਉਣਾ ਪੈ ਗਿਆ,
    ਗਲਤੀਆਂ ਕਰ ਕੇ ਰੋਣਾਂ ਪੈ ਗਿਆ,
    ਘੜੀ ਘੜੀ ਘਬਰਾਉਣਾ ਪੈ ਗਿਆ,
    ਕੌੜ ਦੇ ਖਾਵਣ ਹੋਣ ਬਦਾਮ।
    ਮਾਲਕਾ ਦੱਸਦਾ ਈ ਨੀ

    ਸੋਚ ਸੋਚ ਕੇ ਰਜਨੀ ਪਈ ਰੋਵੇ,
    ਤੇਰੇ ਹੁੰਦਿਆਂ ਏ ਕੀ ਪਿਆ ਹੋਵੇ ,
    ਪਲ ਪਲ ਮਗਰੋਂ ਜਾਨ ਕਿਉਂ ਮੋਏ,
    ਦੇ ਕੋਈ ਤਾਂ ਸੁੱਖ ਦਾ ਪੈਗਾਮ।
    ਮਾਲਕਾ ਦੱਸਦਾ ਈ ਨੀ।

    PUNJ DARYA

    Previous article
    Next article

    LEAVE A REPLY

    Please enter your comment!
    Please enter your name here

    Latest Posts

    error: Content is protected !!