18.1 C
United Kingdom
Sunday, September 6, 2026

More

    ਬਲੌਰੀ ਅੱਖ ਨੇ

    ਦੁੱਖਭੰਜਨ ਰੰਧਾਵਾ

    ਨਿੱਤ ਨਵੀਂ ਸਕੀਮ ਬਣਾਉਨੀਂ ਏਂ,
    ਬਿਨ ਗਸ਼ਤ ਨਿਸ਼ਾਨਾਂ ਲਾਉਨੀਂ ਏਂ।
    ਕਈ ਛੱਡੇਂਗੀ ਕਰਾ ਕੇ ਕਾਰੇ,
    ਬਿੱਲੀਏ ਬਲੌਰੀ ਅੱਖ ਨੇਂ,
    ਮੁੰਡੇ ਪੱਟ ਸੁੱਟੇ ਅੱਲੜੇ ਕੁਆਰੇ।
    ਬਿੱਲੀਏ ਬਲੌਰੀ ਅੱਖ ਨੇਂ

    ਅੱਖ ਨਸ਼ੀਲੀ ਦਿਲ ਨੂੰ ਡੰਗੇ,
    ਤਿਲ ਠੋਡੀ ਤੇ ਕਹਿਰ ਕਮਾਵ।
    ਲੱਟ ਮੱਥੇ ਤੋਂ ਲਾਹ ਕੇ ਸੁੱਟਦੇ,
    ਕਾਹਤੋਂ ਨਾ ਤੂੰ ਤਰਸ ਨੀ ਖਾਵੇਂ।
    ਕਿਹੜੇ ਦਿਲ ਦੇ ਕੋਨੇ ਅੰਦਰ,
    ਤੂੰ ਸਾਂਭ ਰੱਖੇ ਹਤਿਆਰੇ।
    ਬਿੱਲੀਏ ਬਲੌਰੀ ਅੱਖ ਨੇਂ

    ਪੱਬ ਚੱਕੇਂ ਲੱਕ ਲਵੇ ਹੁਲਾਰੇ,
    ਤੇਰੇ ਪੈਰੀਂ ਝਾਂਜਰ ਛਣਕੇ।
    ਮਢੀਰ ਸਾਰੀ ਤੂੰ ਕੀਲ ਕੇ,
    ਰੱਖਤੀ ਜਾਦੂਗਰਨੀ ਬਣਕੇ।
    ਚਿੱਟਿਆਂ ਦੰਦਾਂ ਦਾ ਹਾਸਾ ਤੇਰਾ,
    ਡਾਢੀ ਮਹਿਕ ਖਿਲਾਰੇ।
    ਬਿੱਲੀਏ ਬਲੌਰੀ ਅੱਖ ਨੇਂ

    ਜੀਅ ਕਰਦਾ ਬੁੱਲਾਂ ਚੋਂ ਕੱਢਕੇ,
    ਰਸ ਤੇਰਾ ਪੀ ਜਾਵਾਂ।
    ਮਗਰੋਂ ਭਾਵੇਂ ਜਾਨ ਨਿਕਲ ਜੇ,
    ਪਲ ਦੋ ਪਲ ਜੀ ਜਾਵਾਂ।
    ਕੰਨਾਂ ਨੂੰ ਹੱਥ ਲਾ ਲਾ ਕਰਦੇ,
    ਤੌਬਾ ਤੌਬਾ ਸਾਰੇ।
    ਬਿੱਲੀਏ ਬਲੌਰੀ ਅੱਖ ਨੇਂ

    ਦੁੱਖਭੰਜਨ ਨੂੰ ਤੇਰੇ ਕਰਕੇ,
    ਗੀਤ ਵੀ ਲਿਖਣੇ ਆ ਗਏ,
    ਤੇਰੇ ਰੂਪ ਦੇ ਚਰਚੇ ਬਣਕੇ,
    ਬੱਦਲੀ ਅੰਬਰੀਂ ਛਾ ਗਏ।
    ਚੌਂਕ ਚ ਖੜਿਆਂ ਨਜ਼ਰੀਂ ਪੈਂਦੇ,
    ਤੇਰੇ ਰੋਜ਼ ਚੁਬਾਰੇ।
    ਬਿੱਲੀਏ ਬਲੌਰੀ ਅੱਖ ਨੇਂ,
    ਮੁੰਡੇ ਪੱਟ ਸੁੱਟੇ ਅੱਲੜੇ ਕੁਆਰੇ,
    ਬਿੱਲੀਏ ਬਲੌਰੀ ਅੱਖ ਨੇਂ

    ਗੀਤਕਾਰ
    ਦੁੱਖਭੰਜਨ ਰੰਧਾਵਾ
    ਸੰਪਰਕ ਸੂਤਰ
    0351920036369
    0919855894418
    ਕੈਂਪਿੰਗ ਵਿਲਾ ਪਾਰਕ
    ਜੰਬੂਜ਼ੀਰਾ ਦੋ ਮਾਰ
    ਪੁਰਤਗਾਲ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!