ਦੀਪ ਲੁਧਿਆਣਵੀ
ਮੈਨੂੰ ਜਦੋਂ ਤੱਕਦਾ ਹੈ ਢੋਲ,
ਆ ਬਇੰਨੀ ਆਂ ਮੈਂ ਕੋਲ।
ਜਦੋਂ ਅੱਖਾਂ ਵਿੱਚ ਅੱਖਾਂ ਪਾਉਂਦਾ,
ਮੇਰਾ ਮਨ ਜਾਂਦਾ ਡੋਲ।
ਮੇਰੇ ਮਨ ਦੇ ਬੀਆ ਬਾਨੋਂ,
ਲੈਂਦਾ ਅਹਿਸਾਸਾਂ ਨੂੰ ਫਰੋਲ।
ਜਦੋਂ ਹੱਥੀਂ ਹੱਥ ਮੇਰਾ ਲੈਂਦਾ,
ਦੀਪ,
ਆਖੇ ਕੁਝ ਤਾਂ ਤੂੰ ਬੋਲ।
ਤੇ ਮੈਂ ਸੰਗਾਂ ਸ਼ਰਮਾਵਾਂ,
ਖੁਦ ਵਿੱਚ ਲੁਕੀ ਜਾਵਾਂ।
ਮਿਲਿਆ ਆਸ਼ਿਕ ਕਮਾਲ,
ਜਿੰਨੇ ਖੁਦ ਵਿੱਚ ਲਿਐ ਘੋਲ।