ਮੁੰਬਈ –(ਤੇਜਿੰਦਰ ਮਨਚੰਦਾ)
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਜਸਪਿੰਦਰ ਨਰੂਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਜੀ 89 ਸਾਲਾਂ 3 ਮਈ ਨੂੰ ਅਕਾਲ ਚਲਾਣਾ ਕਰ ਗਏ।
ਮਾਤਾ ਜੀ ਪਹਿਲਾਂ ਦਿੱਲੀ ਰਹਿੰਦੇ ਸਨ, ਨਵੰਬਰ 2019 ਵਿੱਚ ਜਸਪਿੰਦਰ ਨਰੂਲਾ ਆਪਣੇ ਮਾਤਾ ਨੂੰ ਆਪਣੇ ਨਾਲ ਮੰਬਈ ਲੈ ਆਏ ਸਨ। ਹੁਣ ਮਾਤਾ ਜੀ ਆਪਣੇ ਬੇਟੇ ਮਿੱਕੀ ਨਰੂਲਾ ਕੋਲ ਮੁੰਬਈ ਹੀ ਰਹਿ ਰਹੇ ਸਨ। ਉਹ ਕੁਝ ਦਿਨਾਂ ‘ਤੋਂ ਬਿਮਾਰ ਚਲ ਰਹੇ ਸਨ।ਡਾਕਟਰਾਂ ਵੱਲੋਂ ਜਵਾਬ ਦੇ ਦਿੱਤਾ ਗਿਆ ਸੀ ‘ਤੇ ਘਰ ਵਿੱਚ ਹੀ ਸੇਵਾ ਕਰਨ ਲਈ ਕਿਹਾ ਗਿਆ ਸੀ। ਇੱਥੇ ਜ਼ਿਕਰਯੋਗ ਹੈ ਕਿ ਜਸਪਿੰਦਰ ਨਰੂਲਾ ਨੂੰ ਜਨਮ ਦੇਣ ਵਾਲੀ ਆਪਣੇ ਜ਼ਮਾਨੇ ਦੀ ਮਸ਼ਹੂਰ ਗਾਇਕਾ ਮੋਹਣੀ ਨਰੂਲਾ ਸਨ। ਹੁਣ ਜਿੰਨਾਂ ਦੀ ਮੌਤ ਹੋਈ ਹੈ, ਇਹ ਮਾਤਾ ਜੀ ਨਰੂਲਾ ਜੀ ਦੇ ਪਿਤਾ ਦੇ ਪਹਿਲੇ ਵਿਆਹ ਵਾਲੀ ਪਤਨੀ ਸਨ। ਇਹਨਾਂ ਨੇ ਹੀ ਜਸਪਿੰਦਰ ਨਰੂਲਾ ਦਾ ਬਚਪਨ ਤੋਂ ਪਾਲ-ਪੋਸ਼ਣ ਕਰਕੇ ਵੱਡਾ ਕੀਤਾ।
ਜਸਪਿੰਦਰ ਨਰੂਲਾ ਨੇ ਬੜੇ ਭਰੇ ਮਨ ਨਾਲ ਕਿਹਾ ਕਿ “ਮੇਰੇ ਬੀਜੀ ਮੈਨੂੰ ਸਰੀਰਕ ਤੌਰ ਤੇ ਛੱਡ ਕੇ ਗਏ ਹਨ, ਪਰ ਉਹ ਹਮੇਸ਼ਾ ਮੇਰੇ ਅੰਗ ਸੰਗ ਹਨ,ਉਹ ਬਹੁਤ ਯਾਦਾ ਛੱਡ ਗਏ ਹਨ।”