ਲੰਡਨ (ਪੰਜ ਦਰਿਆ ਬਿਊਰੋ)
ਭਾਰਤ ਤੋਂ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੇ ਸੋਮਵਾਰ ਨੂੰ ਭਾਰਤ ਹਵਾਲੇ ਕੀਤੇ ਜਾਣ ਦੇ ਹੁਕਮ ਦੇ ਖਿਲਾਫ ਬਰਤਾਨਵੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਮੰਗੀ ਹੈ। ਹਵਾਲਗੀ ਦੇ ਮਾਮਲੇ ਵਿਚ ਭਾਰਤੀ ਜਾਂਚ ਏਜੰਸੀਆਂ ਦੀ ਨੁਮਾਇੰਦਗੀ ਕਰ ਰਹੀ ਯੂ.ਕੇ. ਕ੍ਰਾਊਨ ਪ੍ਰਾਸੀਕਿਊਸ਼ਨ ਸਰਵਿਸ ਦੇ ਬੁਲਾਰੇ ਨੇ ਵੀ ਮਾਲਿਆ ਵਲੋਂ ਪਟੀਸ਼ਨ ਮਿਲਣ ਦੀ ਪੁਸ਼ਟੀ ਕੀਤੀ ਹੈ। ਇਸ ਨੇ ਦੱਸਿਆ ਕਿ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ। ਸਾਡੇ ਕੋਲ ਜਵਾਬ ਲਈ 14 ਮਈ ਤੱਕ ਦਾ ਸਮਾਂ ਹੈ। ਦੋ ਹਫਤੇ ਪਹਿਲਾਂ ਹੀ ਲੰਡਨ ਦੇ ਹਾਈ ਕੋਰਟ ਨੇ ਮਾਲਿਆ ਦੀ ਹਵਾਲਗੀ ਦੇ ਖਿਲਾਫ ਪਟੀਸ਼ਨ ਰੱਦ ਕਰ ਦਿੱਤੀ ਸੀ। ਮਾਲਿਆ ‘ਤੇ ਭਾਰਤ ਵਿਚ ਧੋਖਾਧੜੀ ਅਤੇ ਮਨੀ ਲਾਂਡਰਿੰਗ ਨਾਲ ਸਬੰਧਿਤ ਕੇਸ ਦਰਜ ਹੈ। ਮਾਲਿਆ (64) ਕੋਲ ਲੰਡਨ ਹਾਈ ਕੋਰਟ ਤੋਂ ਆਰਡਰ ਆਉਣ ਤੋਂ ਬਾਅਦ ਸੁਪਰੀਮ ਕੋਰਟ ਵਿਚ ਪਟੀਸ਼ਨ ਦੀ ਇਜਾਜ਼ਤ ਲੈਣ ਲਈ 14 ਦਿਨ ਦਾ ਸਮਾਂ ਸੀ।