ਦੀਪ ਲੁਧਿਆਣਵੀ
ਅੱਜ ਗਮ ਮੇਰੇ ਗਲੇ ਦਾ ਹਾਰ ਹੋ ਗਿਆ,
ਅੱਜ ਹੰਝੂਆਂ ਦਾ ਵੀ ਇਜ਼ਹਾਰ ਹੋ ਗਿਆ।
ਇਨਸਾਨੀਅਤ ਇਨਸਾਨਾਂ ਵਿੱਚੋਂ ਤੁਰ ਗਈ,
ਪਿਆਰ ਜ਼ੀਰੋ ਪੈਸਾ ਹੀ ਪਿਆਰ ਹੋ ਗਿਆ।
ਗਰਜ਼ ਦਾ ਹੀ ਮੁੱਲ ਹੁਣ ਬਸ ਸੁਣੀਂਦਾ,
ਬੰਦਾ ਤਾਂ ਬਸ ਕੌਡੀ ਦਾ ਯਾਰ ਹੋ ਗਿਆ।
ਹੁਣ ਮਿਲਣ ਹੁਲਾਰੇ ਬੇਈਮਾਨੀ ਬੇਕਦਰੀ ਨੂੰ,
ਮਸ਼ੀਨੀ ਯੁੱਗ ਵਿੱਚ ਬੰਦਾ ਬੇਕਾਰ ਹੋ ਗਿਆ।
ਦਾਨਵ ਨੇ ਵੀ ਮਾਨਵ ਦਾ ਮੁਖੌਟਾ ਚਾੜ ਲਿਆ,
ਸਸਪੈਂਸ ਵਿੱਚ ਹਰ ਹੀ ਕਿਰਦਾਰ ਹੋ ਗਿਆ।
ਦੀਪ ਤੂੰ ਹੀ ਦੱਸ ਕੀਹਦੇ-ਕੀਹਦੇ ਪੈਰ ਫੜਾਂ,
ਬਾਬਿਆਂ ਦਾ ਤਾਂ ਗਰਮ ਬਾਜ਼ਾਰ ਹੋ ਗਿਆ।