ਦੁਖਭੰਜਨ ਰੰਧਾਵਾ
ਮੇਰੇ ਚੁੰਮਣ ਤੇਰਿਆਂ,
ਹੱਥਾਂ ਲਈ।
ਮੇਰੇ ਚੁੰਮਣ ਤੇਰੀਆਂ,
ਬਾਹਵਾਂ ਲਈ।
ਮੇਰੇ ਚੁੰਮਣ ਤੇਰੀਆਂ,
ਜ਼ੁਲਫਾਂ ਲਈ।
ਮੇਰੇ ਚੁੰਮਣ ਤੇਰਿਆਂ,
ਸਾਹਵਾਂ ਲਈ।
ਮੇਰੇ ਚੁੰਮਣ ਤੇਰਿਆਂ,
ਜ਼ਜ਼ਬਾਤਾਂ ਲਈ।
ਮੇਰੇ ਚੁੰਮਣ ਤੇਰਿਆਂ,
ਚਾਵਾਂ ਲਈ।
ਮੇਰੇ ਚੁੰਮਣ ਤੇਰੀ,
ਉਡੀਕ ਲਈ।
ਮੇਰੇ ਚੁੰਮਣ ਤੇਰਿਆਂ,
ਕਾਵਾਂ ਲਈ।
ਮੇਰੇ ਚੁੰਮਣ ਤੇਰੀ,
ਸੋਚ ਲਈ।
ਮੇਰੇ ਚੁੰਮਣ ਤੇਰੀਆਂ,
ਸਲਾਹਵਾਂ ਲਈ।
ਮੇਰੇ ਚੁੰਮਣ ਤੇਰੀ,
ਸ਼ਰਧਾ ਲਈ।
ਮੇਰੇ ਚੁੰਮਣ ਤੇਰੀਆਂ,
ਦੁਆਵਾਂ ਲਈ।
ਮੇਰੇ ਚੁੰਮਣ ਤੇਰੀਆਂ,
ਧੁੱਪਾਂ ਲਈ।
ਮੇਰੇ ਚੁੰਮਣ ਤੇਰੀਆਂ,
ਛਾਵਾਂ ਲਈ।
ਮੇਰੇ ਚੁੰਮਣ ਤੇਰੀ,
ਸਾਦਗੀ ਲਈ।
ਮੇਰੇ ਚੁੰਮਣ ਤੇਰੀਆਂ,
ਅਦਾਵਾਂ ਲਈ।
ਮੇਰੇ ਚੁੰਮਣ ਤੇਰਿਆਂ,
ਹੌਕਿਆਂ ਲਈ।
ਮੇਰੇ ਚੁੰਮਣ ਤੇਰੀਆਂ,
ਹਾਵਾਂ ਲਈ।
ਮੇਰੇ ਚੁੰਮਣ ਤੇਰੀ,
ਸ਼ਿੱਦਤ ਲਈ।
ਪਿਛਲੇ ਜਨਮ ਲਈਆਂ,
ਲਾਵਾਂ ਲਈ।
ਮੇਰੇ ਚੁੰਮਣ ਤੇਰੀ,
ਪ੍ਰਤਿਭਾ ਲਈ।
ਮੇਰੇ ਚੁੰਮਣ ਤੇਰੀਆਂ,
ਕਲਾਵਾਂ ਲਈ।
ਮੇਰੇ ਚੁੰਮਣ ਤੇਰੀ?
ਘੂਰ ਲਈ।
ਜੋ ਦੇਵੇਂ ਉਹਨਾਂ,
ਸਜਾਵਾਂ ਲਈ।
ਮੇਰੇ ਚੁੰਮਣ ਤੇਰਿਆਂ,
ਮਾਪਿਆਂ ਲਈ।
ਮੇਰਾ ਚੁੰਮਣ ਤੇਰੇ,
ਭਰਾਵਾਂ ਲਈ।
ਮੇਰੇ ਚੁੰਮਣ ਤੇਰੀਆਂ,
ਗਲੀਆਂ ਲਈ।
ਮੇਰੇ ਚੁੰਮਣ ਤੇਰੀਆਂ,
ਰਾਹਵਾਂ ਲਈ।
ਮੇਰੇ ਚੁੰਮਣ ਜੋ,
ਮੈਨੂੰ ਦੇਵੇਂਗੀ।
ਕਦੇ ਆਵਾਂਗਾ ਤੇਰੀਆਂ,
ਪਨਾਹਵਾਂ ਲਈ।
ਮੇਰੇ ਚੁੰਮਣ ਤੇਰੇ,
ਕਾਨੂੰਨ ਲਈ।
ਮੇਰੇ ਚੁੰਮਣ ਤੇਰੀਆਂ,
ਦਫਾਵਾਂ ਲਈ।
ਮੇਰਾ ਚੁੰਮਣ ਤੇਰੀ,
ਮਜਬੂਰੀ ਲਈ।
ਮਜਬੂਰੀ ਚ ਹੋਈਆਂ,
ਘਟਨਾਵਾਂ ਲਈ।
ਮੇਰਾ ਚੁੰਮਣ ਤੇਰੇ,
ਲੂੰ ਲੂੰ ਲਈ।
ਮੇਰਾ ਚੁੰਮਣ ਤੇਰੀਆਂ,
ਥਾਵਾਂ ਲਈ।
ਤੇਰੇ ਚੁੰਮਣ ਸਭ,
ਦੁੱਖਭੰਜਨ ਲਈ।
ਤੇਰੇ ਚੁੰਮਣ ਓਦੇ,
ਦਰਿਆਵਾਂ ਲਈ।
ਦੁੱਖਭੰਜਨ ਰੰਧਾਵਾ
0351920036369
ਕੈਂਪਿੰਗ ਵਿਲਾ ਪਾਰਕ
ਜੰਬੂਜ਼ੀਰਾ ਦੋ ਮਾਰ
ਪੁਰਤਗਾਲ