ਰਜਨੀ ਵਾਲੀਆ, ਕਪੂਰਥਲਾ।
ਸਮਾਧੀ
ਮੈਂ ਤਰਸਾਂ ਦੇ ਰਾਹਾਂ ਤੇ,
ਤੁਰਨਾਂ ਨਹੀਂ।
ਮੈਨੂੰ ਮਿੱਟੀ ਨਾ ਜਾਣੀਂ,
ਮੈਂ ਖੁਰਨਾਂ ਨਹੀਂ।
ਮੈਂ ਰੋ ਰੋ ਕੇ ਹੰਝੂਆਂ ਨੂੰ,
ਸੁੱਟਣਾਂ ਨਹੀਂ।
ਫੌਲਾਦ ਹਾਂ ਓਏ ਮਹਿਰਮਾਂ,
ਮੈਂ ਟੁਟਣਾਂ ਨਹੀਂ।
ਅੱਗੇ ਕਿਸੇ ਦੇ ਮੈ,
ਹੱਥ ਨਾ ਫੈਲਾਉਂਦੀ।
ਤੇਰੇ ਕੋਲੋਂ ਵੀ ਮੈਂ,
ਕੁਝ ਨਾ ਓਏ ਚਾਹੁੰਦੀ।
ਗੁਲਾਮ ਨਹੀਂ ਹਾਂ,
ਆਜ਼ਾਦੀ ਜੋ ਮੰਗਾਂ।
ਏ ਮੇਰੀ ਜਿੰਦਗੀ,
ਨੀਵੀਂ ਪਾ ਕੇ ਕਿਉਂ ਲੰਘਾ।
ਰਜਨੀ ਪਾਪੀ ਨਹੀਂ,
ਅਪਰਾਧੀ ਨਹੀਂ।
ਜੀਉਂਦੀ ਜਾਗਦੀ ਏ,
ਓ ਸਮਾਧੀ ਨਹੀਂ,
ਓ ਸਮਾਧੀ ਨਹੀਂ ।