ਸੁਖਵੀਰ ਸੋਢੀ “ਸੁੰਨੜੇਵਾਲਾ”
ਜਿਹੜਾ ਚੜ੍ਹ ਗਿਆ ਧੱਕੇ ਬੇਗਾਨਿਆਂ ਦੇ,
ਓਹ ਕੀ ਜਾਣੇ ਅਸੂਲ ਯਾਰਾਨਿਆਂ ਦੇ?
ਜਿਹੜਾ ਸ਼ਮਾਂ ਤੋਂ ਡਰਕੇ ਪਿੱਛੇ ਮੁੜ ਜਾਵੇ,
ਓਹ ਨਹੀਂ ਜਾਣਦਾ ਗੁਣ ਪ੍ਰਵਾਨਿਆਂ ਦੇ।
ਜਿਹੜਾ ਵਕਤ ਦੀ ਨਹੀਂ ਕਦਰ ਕਰਦਾ,
ਓਹ ਲੜ ਲਗਦਾ ਸਦਾ ਬਹਾਨਿਆਂ ਦੇ।
ਜਿਹੜੇ ਧਰਮਾਂ ਤੋਂ ਉੱਠ ਕੇ ਕਰਨ ਗੱਲਾਂ
ਓਹ ਤਾਂ ਲੱਭਦੇ ਨੇ ਵਿੱਚ ਮੈਖਾਨਿਆਂ ਦੇ।
ਜਿਹੜੇ ਹੱਕ ਦੀ ਖਾਤਿਰ ਚੜ੍ਹ ਜਾਣ ਸੂਲੀ
‘ਸੋਢੀ’ ਉਹੀਓ ਜਾਣਦੇ ਅਸੂਲ ਦੀਵਾਨਿਆਂ ਦੇ।