ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਬਰਤਾਨੀਆ ਵਸਦੇ ਉੱਦਮੀ ਨੌਜਵਾਨ ਵਰਿੰਦਰ ਖਹਿਰਾ ਨੇ “ਪੰਜ ਦਰਿਆ” ਰਾਹੀਂ ਉਹਨਾਂ ਭਾਰਤੀ ਮੂਲ ਦੇ ਲੋਕਾਂ ਲਈ ਸੂਚਨਾ ਨਸ਼ਰ ਕੀਤੀ ਹੈ, ਜੋ ਕੋਰੋਨਾਵਾਇਰਸ ਕਾਰਨ ਵਾਪਸ ਭਾਰਤ ਨਹੀਂ ਮੁੜ ਸਕੇ। ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਭਾਰਤੀ ਨਾਗਰਿਕਾਂ ਨੂੰ 7 ਮਈ ਤੋਂ ਵਤਨ ਵਾਪਸ ਬੁਲਾਉਣ ਦੀ ਮੁਹਿੰਮ ਵਿੱਢੀ ਜਾ ਰਹੀ ਹੈ। ਇਹ ਮੁਹਿੰਮ ਹਵਾਈ ਜਹਾਜ਼ਾਂ ਤੇ ਨੇਵੀ ਦੇ ਸਮੁੰਦਰੀ ਜਹਾਜ਼ਾਂ ਰਾਹੀਂ ਵੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਭਾਰਤੀ ਅੰਬੈਸੀ ਤੇ ਹਾਈ ਕਮਿਸ਼ਨਰ ਦਫਤਰ ਵੱਲੋਂ ਲਿਸਟ ਬਣਾਈ ਜਾ ਰਹੀ ਹੈ। ਫਲਾਈਟ ਤੋਂ ਪਹਿਲਾਂ ਮੈਡੀਕਲ ਸਕਰੀਨਿੰਗ ਹੋਵੇਗੀ। ਹਾਲ ਦੀ ਘੜੀ ਤੰਦਰੁਸਤ ਯਾਤਰੀਆਂ ਨੂੰ ਪਹਿਲ ਦਿੱਤੀ ਜਾਵੇਗੀ। ਫਲਾਈਟ ਦੌਰਾਨ ਸਿਹਤ ਮੰਤਰਾਲੇ ਤੇ ਹਵਾਈ ਮੰਤਰਾਲੇ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਪਵੇਗੀ। ਖਹਿਰਾ ਨੇ “ਪੰਜ ਦਰਿਆ” ਨਾਲ ਗੱਲਬਾਤ ਦੌਰਾਨ ਕਿਹਾ ਕਿ ਜਿਸ ਵੀ ਕਿਸੇ ਨੂੰ ਇਸ ਸੰਬੰਧੀ ਮਦਦ ਦੀ ਲੋੜ ਹੈ ਤਾਂ ਉਹ ਮਦਦ ਕਰਨ ਲਈ ਹਰ ਵਕਤ ਤਿਆਰ ਹਨ। ਉਹਨਾਂ ਨਾਲ ਗੱਲਬਾਤ ਕਰਨ ਲਈ (+44) 07931570670 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਵਰਿੰਦਰ ਖਹਿਰਾ “ਕੁਨੈਕਟ ਵਿਦ ਯੂਅਰ ਰੂਟਸ” (ਆਪਣੀਆਂ ਜੜ੍ਹਾਂ ਨਾਲ ਜੁੜੋ) ਦੇ ਯੂਕੇ ਤੇ ਯੂਰਪ ਦੇ ਕੋਆਰਡੀਨੇਟਰ ਅਫਸਰ ਹਨ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਤਸਵੀਰ ਅਤੇ ਲਿੰਕ ਨੂੰ ਵੀ ਖੋਲ੍ਹ ਕੇ ਦੇਖੋ।