ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)
ਬ੍ਰਿਟੇਨ ਦੇ ਚੀਫ ਮੈਡੀਕਲ ਅਫਸਰ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਵਾਇਰਸ ਠੰਡੇ ਮਹੀਨਿਆਂ ਵਿੱਚ ਤੇਜ਼ੀ ਨਾਲ ਫੈਲ ਜਾਵੇਗਾ ਕਿਉਂਕਿ ਸਾਹ ਦੀਆਂ ਬਿਮਾਰੀਆਂ ਆਮ ਤੌਰ ‘ਤੇ ਹੁੰਦੀਆਂ ਹਨ। ਬ੍ਰਿਟੇਨ ਦੇ ਮੁੱਖ ਮੈਡੀਕਲ ਅਫਸਰ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਦੀਆਂ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਆਉਦੀ ਹੈ ਤਾਂ ਇਹ ਪਹਿਲਾਂ ਨਾਲੋਂ ਵਧੇਰੇ ਤੇਜੀ ਨਾਲ ਫੈਲ ਸਕਦੀ ਹੈ। ਪ੍ਰੋਫੈਸਰ ਕ੍ਰਿਸ ਵਿੱਟੀ ਨੇ ਕਿਹਾ ਕਿ ਸੰਭਾਵਤ ਤੌਰ ‘ਤੇ ਇਹ ਵਾਇਰਸ ਠੰਡੇ ਮਹੀਨਿਆਂ ਦੌਰਾਨ ਤੇਜ਼ੀ ਨਾਲ ਫੈਲ ਜਾਵੇਗਾ ਜੋ ਐਨ ਐਚ ਐਸ ਲਈ ਹੁਣ ਨਾਲੋਂ ਜਿਆਦਾ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ। ਉਸਨੇ ਸਮਝਾਇਆ ਕਿ ਸਾਹ ਦੀਆਂ ਬਿਮਾਰੀਆਂ ਵਿੱਚ ਆਮ ਤੌਰ ਤੇ ਇੱਕ “ਮੌਸਮੀ ਤੱਤ” ਹੁੰਦਾ ਹੈ ਜਿਸ ਵਿੱਚ ਵਾਇਰਸ ਦਾ ਜੋਖਮ ਵਧੇਰੇ ਹੁੰਦਾ ਹੈ। ਹਾਲਾਂਕਿ, ਉਸਨੇ ਕਿਹਾ ਕਿ ਸਰਦੀਆਂ ਦੇ ਆਉਣ ਤੱਕ ਲਾਕਡਾਉਨ ਅਤੇ ਹੋਰ ਉਪਾਵਾਂ ਕਰਕੇ ਵਾਇਰਸ ਦੇ ਘਟਣ ਦੀ ਸੰਭਾਵਨਾ ਹੈ।