7.5 C
United Kingdom
Sunday, March 8, 2026

More

    ਸਕਾਟਲੈਂਡ ਵੱਲੋਂ ਕਿਉਂ ਕੀਤੀ ਕੇਅਰ ਹੋਮਜ਼ ਦੀ ਜਾਂਚ ਸ਼ੁਰੂ?? (ਪੜ੍ਹੋ)

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)


    ਕੋਰੋਨਵਾਇਰਸ ਮਹਾਂਮਾਰੀ ਦੇ ਦੌਰਾਨ ਗੰਭੀਰ ਮੁੱਦਿਆਂ ਦੀ ਜਾਂਚ ਲਈ ਸਕਾਟਲੈਂਡ ਦੀ ਸੰਸਦ ਦੁਆਰਾ ਕੇਅਰ ਹੋਮਜ਼ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
    ਮੰਨਿਆ ਜਾਂਦਾ ਹੈ ਕਿ ਵਾਇਰਸ ਹੁਣ ਤੱਕ ਘੱਟੋ ਘੱਟ 40 ਪ੍ਰਤੀਸ਼ਤ ਦੇਖਭਾਲ ਘਰਾਂ ਨੂੰ ਪ੍ਰਭਾਵਿਤ ਕਰ ਚੁੱਕਾ ਹੈ ਅਤੇ 20 ਤੋਂ 26 ਅਪ੍ਰੈਲ ਦਰਮਿਆਨ ਸਕਾਟਲੈਂਡ ਵਿੱਚ ਦਰਜ ਅੱਧ ਤੋਂ ਵੱਧ ਮੌਤਾਂ ਕੇਅਰ ਹੋਮਜ਼ ਵਿੱਚ ਹੋਈਆ ਹਨ। ਪਿਛਲੇ ਦਿਨੀਂ ਆਈਲ ਆਫ ਸਕਾਈ ਦੇ ਕੇਅਰ ਹੋਮ ਵਿੱਚ 34 ਵਿੱਚੋਂ 28 ਵਸਨੀਕਾਂ ਦੀ ਕੋਵਿਡ -19 ਲਈ ਸਕਾਰਾਤਮਕ ਪੁਸ਼ਟੀ ਹੋਈ, ਜਿਸ ਨਾਲ ਕਮਿਊਨਿਟੀ ਵਿੱਚ ਹੋਰ ਫੈਲਣ ਦਾ ਡਰ ਪੈਦਾ ਹੋਇਆ ਹੈ।
    ਹੋਲੀਰੂਡ ਦੀ ਸਿਹਤ ਕਮੇਟੀ ਦੇ ਕਨਵੀਨਰ ਲੇਵਿਸ ਮੈਕਡੋਨਲਡ ਨੇ ਅੱਜ ਨਵੀਂ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ। ਇੱਥੇ ਜਿਕਰਯੋਗ ਹੈ ਕਿ ਸਕਾਟਲੈਂਡ ਦੇ ਨੈਸ਼ਨਲ ਰਿਕਾਰਡਜ਼ ਦੇ ਸਭ ਤੋਂ ਤਾਜ਼ੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਕਾਟਲੈਂਡ ਦੀਆਂ ਅੱਧ ਤੋਂ ਵੱਧ ਮੌਤ ਦੇਖਭਾਲ ਘਰਾਂ ਵਿਚ ਹੋ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!