ਬਿੱਟੂ ਮਹਿਤਪੁਰੀ
ਅਸਾਂ ਸੱਤ ਸਮੁੰਦਰ ਤਰ ਲਏ ਆ।
ਵੇਖੇ ਸੁਪਨੇ ਵੀ ਸੱਚ ਕਰ ਲਏ ਆ।
ਅੱਜ ਹੌਸਲੇ ਰੱਖ ਬੁਲੰਦ ਅਸਾਂ ਨੇ,
ਮੰਜ਼ਿਲਾਂ ਵੱਲ ਰੁਖ ਕਰ ਲਏ ਆ।
ਅੱਜ ਕੋਈ ਕਿਸੇ ਤੋਂ ਘੱਟ ਨਹੀਂ ਹੈ,
ਅਸਾਂ ਹੱਕ ਬਰਾਬਰ ਪੜ ਲਏ ਆ।
ਅੱਜ ਰਿਸ਼ਤੇ ਨਾਤੇ ਸਭ ਲੋਕ ਦਿਖਾਵੇ,
ਰਾਹ ਆਪਣੇ ਵੀ ਵੱਖ ਕਰ ਲਏ ਆ।
ਹੁਣ ਵਿੱਚ ਅਸਮਾਨੀ ਉੱਡਦੇ ਫਿਰਦੇ,
ਇਰਾਦੇ ਆਪਣੇ ਮਜ਼ਬੂਤ ਕਰ ਲਏ ਆ।
ਮਹਿਤਪੁਰੀ ‘ਹੁਣ ਰਹੀ ਭੁੱਖ ਨਾ ਕੋਈ,
ਰਾਹ ਇਨਸਾਨੀਅਤ ਫੜ ਲਏ ਆ।