ਸੰਗਦਿਲ 47 ਦੇ ਲਿਖੇ ਗੀਤਾਂ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ
ਬਹੁਤ ਹੀ ਖ਼ੂਬਸੂਰਤ ਕਲਮ ਅਤੇ ਆਵਾਜ਼ ਦਾ ਮਾਲਕ ਜਿਸ ਨੇ ਪਹਿਲਾਂ ਗੀਤਕਾਰੀ ਵਿੱਚ ਧਾਂਕ ਜਮਾਈ ਤੇ ਹੁਣ ਗਾਇਕੀ ਵਿੱਚ ਆਣ ਪੈਰ ਧਰਿਆ ਉੱਚਾ ਲੰਮਾ ਸੋਹਣਾ ਸੁਨੱਖਾ ਗੱਭਰੂ ਨੇਕ ਦਿਲ ਇਨਸਾਨ ਦੀਪਾ ਬਿਲਾਸਪੁਰੀ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਦੀਪਾ ਬਿਲਾਸਪੁਰੀ ਆਪਣੇ ਲਿਖੇ ਗੀਤ ਪਹਿਲਾਂ ਵੀ ਕਾਫੀ ਕਲਾਕਾਰਾਂ ਦੀ ਆਵਾਜ਼ ਵਿੱਚ ਰਿਕਾਰਡ ਕਰਵਾ ਚੁੱਕਾ ਹੈ ਜਿਨ੍ਹਾਂ ਵਿਚੋਂ ਹਿੱਟ ਗੀਤ “ਦਾਰੂ ਪੀ ਕੇ ਰੋਏ ਨੀ” ਰੋਮੀ ਗਿੱਲ ਨੇ ਗਾਇਆ ਅਤੇ ਹੋਰ ਜੋਰਡਨ ਸੰਧੂ, ਮੈਕਸ ਸਿੰਘ ਅਤੇ ਹੋਰ ਅਨੇਕਾਂ ਹੀ ਕਲਾਕਾਰਾਂ ਨੇ ਦੀਪਾ ਬਿਲਾਸਪੁਰੀ ਦੇ ਗੀਤਾਂ ਨੂੰ ਆਵਾਜ਼ ਦਿੱਤੀ ਤੇ ਹੁਣ ਇਨੀਂ ਦਿਨੀਂ ਗਾਇਕ ਦੀਪਾ ਬਿਲਾਸਪੁਰੀ ਆਪਣੀ ਆਵਾਜ਼ ਵਿੱਚ ਬਿਲਕੁੱਲ ਨਵਾਂ ਗੀਤ ਲੈ ਕੇ ਸਰੋਤਿਆਂ ਦੇ ਸਨਮੁੱਖ ਹੋਇਆ ਹੈ ਕਰੋਨਾ ਦੀ ਬਿਮਾਰੀ ਕਰਕੇ ਕਹਿੰਦੇ ਕਹਾਉਂਦੇ ਬਾਬਿਆਂ ਅਤੇ ਕਲਾਕਾਰਾਂ ਦੇ ਅਖਾੜੇ ਅਤੇ ਪ੍ਰੋਗਰਾਮਾਂ ਦਾ ਧੰਦਾ ਠੱਪ ਹੋਇਆ ਪਿਆ ਜਿਸ ਕਰਕੇ ਇਹਨਾਂ ਸਾਰਿਆਂ ਦੇ ਡੇਲੇ ਬਾਹਰ ਆਏ ਪਏ ਆ। ਸੋ ਐਸੇ ਹੀ ਇਕ ਬੇਰੁਜਗਾਰ ਹੋਏ ਗਰੀਬ ਜਹੇ ਕਲਾਕਾਰ ਵਲੋਂ ਆਪਣੇ ਸਰੋਤਿਆਂ ਨੂੰ ਆਪਣਿਆਂ ਚੇਲਿਆਂ ਨੂੰ ਇਕ ਤਰਲਾ ਸੁਣਾਇਆ ਹੈ ਗਾਇਕ ਦੀਪਾ ਬਿਲਾਸਪੁਰੀ ਦੇ ਇਸ ਨਵੇਂ ਗੀਤ “ਪੇ.ਟੀ.ਐੱਮ ਕਰੋ ਭਗਤ ਤੋਂ” ਨੂੰ ਪ੍ਰਸਿੱਧ ਗੀਤਕਾਰ ਸੰਗਦਿਲ 47 ਨੇ ਬਹੁਤ ਖੂਬਸੂਰਤ ਤਰੀਕੇ ਨਾਲ ਕਲਮਬੱਧ ਕੀਤਾ ਹੈ ਜਿਸ ਦਾ ਮਿਊਜ਼ਿਕ ਮਿਊਜ਼ਿਕ ਡਾਇਰੈਕਟਰ ਫੋਕ ਸਟਾਇਲ ਨੇ ਬੜੀ ਮਿਹਨਤ ਨਾਲ ਤਿਆਰ ਕੀਤਾ ਹੈ ਦੀਪਾ ਬਿਲਾਸਪੁਰੀ ਦੇ ਇਸ ਨਵੇਂ ਗੀਤ “ਪੇ.ਟੀ.ਐੱਮ ਕਰੋ ਭਗਤੋ” ਨੂੰ ਸਵੈਗਨ ਰਿਕੋਰਡਜ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਸਰੋਤੇ ਯੂ-ਟਿਊਬ ਅਤੇ ਸੋਸ਼ਲ ਮੀਡੀਆ ਤੇ ਬੇਹੱਦ ਪਿਆਰ ਦੇ ਰਹੇ ਹਨ।
ਪੱਤਰਕਾਰ ਕਰਮ ਸੰਧੂ 85283.00061