ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਗਲਾਸਗੋ ਦੇ ਡੰਬਰਟਨ ਰੋਡ ‘ਤੇ ਇੱਕ ਫਲੈਟ ਫਲੈਟ ਵਿੱਚ ਤਿੰਨ ਵਿਅਕਤੀਆਂ ਨੇ ਮਾਸਕ ਪਾ ਕੇ ਚਾਕੂ ਦੀ ਨੋਕ ‘ਤੇ ਇੱਕ ਔਰਤ ਨੂੰ ਲੁੱਟ ਲਿਆ। ਤਿੰਨ ਵਿਅਕਤੀਆਂ ਨੇ ਉਸ ਦੇ ਮਕਾਨ ਵਿੱਚ ਦਾਖਲ ਹੋ ਕੇ ਚਾਕੂ ਨਾਲ ਧਮਕੀ ਦਿੱਤੀ ਤੇ ਨਕਦੀ ਦੀ ਮੰਗ ਕੀਤੀ। ਫਿਰ ਉਹ ਰਕਮ ਲੁੱਟ ਕੇ ਮਕਾਨ ਦੇ ਪਿਛਲੇ ਰਾਸਤੇ ਭੱਜ ਗਏ।
ਪੁਲਿਸ ਅਧਿਕਾਰੀ ਘਰ-ਘਰ ਜਾ ਕੇ ਪੁੱਛਗਿੱਛ ਕਰ ਰਹੇ ਹਨ ਅਤੇ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਕਰ ਰਹੇ ਹਨ।