ਮੁੰਬਈ (ਪੰਜ ਦਰਿਆ ਬਿਊਰੋ)
ਮੁੰਬਈ ਦੇ ਜੇਜੇ ਰਸਤਾ ਥਾਣੇ ਦੇ 6 ਸਬ-ਇੰਸਪੈਕਟਰ ਸਮੇਤ 12 ਪੁਲਸ ਕਰਮਚਾਰੀ ਸੋਮਵਾਰ ਨੂੰ ਕੋਰੋਨਾ ਵਾਇਰਸ ਪੀੜਤ ਪਾਏ ਗਏ। ਇੱਕ ਅਧਿਕਾਰੀ ਨੇ ਕਿਹਾ ਕਿ 12 ‘ਚੋਂ ਅੱਠ ਪੁਲਸ ਕਰਮਚਾਰੀਆਂ ‘ਚ ਬੀਮਾਰੀ ਦੇ ਕੋਈ ਲੱਛਣ ਨਹੀਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਸੰਪਰਕ ‘ਚ ਆਏ 40 ਲੋਕਾਂ ਨੂੰ ਸੁਰੱਖਿਆ ਦੇ ਤੌਰ ‘ਤੇ ਇਕਾਂਤਵਾਸ-ਰਿਹਾਇਸ਼ ‘ਚ ਰੱਖਿਆ ਗਿਆ ਹੈ।