
ਡਾ. ਜਸਬੀਰ ਸਿੰਘ ਸਰਨਾ
ਆਦ੍ਰਿਸ਼ ਸ਼ਕਤੀ ਦੇ ਅੰਬਰ ਉੱਤੇ
ਇਹ ਪੰਛੀ ਖਾਮੋਸ਼ ਨਹੀਂ ਬਹਿੰਦਾ
ਇਲਾਹੀ ਨਦਰ ਦੀ ਵਾਦੀ ਅੰਦਰ
ਸਾਹ ਦੀਆਂ ਲੀਕਾਂ ਵਹਿੰਦਾ
ਦੈਵੀ ਪ੍ਰਗਾਸ ਦੀ ਕਿਰਨ ਨਿਮਾਣੀ
ਧਰਤੀ ਨੂੰ ਰੁਕਾ ਦੇ ਕੇ ਰੋਈ
ਕਾਦਰ ਦੀ ਇਕ ਝਲਕ ਅੱਵਲੀ
ਗੂੜੀ ਨੀਂਦ ਹੈ ਸੋਈ
ਅਦਭੁਤ ਸ਼ਕਤੀ ਦੇ ਇਸ ਪੰਛੀ
ਆਪਣਾ ਰੂਪ ਵਟਾਇਆ
ਤਨ ਦਾ ਚੋਗਾ ਚੁਗਦਾ ਚੁਗਦਾ
ਦਰ ਸਾਡੇ ‘ਤੇ ਆਇਆ
ਕਲਬੂਤਾਂ ਦਾ ਸੌਦਾਗਰ ਬਣ ਕੇ
ਮੌਤ ਦਾ ਜਸ਼ਨ ਹੈ ਲਾਇਆ
ਦੁੁੱਖ ਸੁਖ ਨੂੰ ਟਿੱਚ ਹੈ ਮੰਨਦਾ
ਚੀਨ ਦੇਸ਼ ਦਾ ਜਾਇਆ
ਬੇਵਸੀ ਸੰਗ ਰੂਹ ਵਿਚਾਰੀ
ਮਨ_ਮਸਤਕ ਵਿੱਚ ਹੀ ਡੋਲੇ
ਥਰ ਥਰ ਕੰਬਦੇ ਅੱਖਰ ਚੁਫੇਰੇ
ਮਾਤਮੀ ਸੁਰ ਵਿੱਚ ਬੋਲੇ
ਕੂੜ ਦੀ ਪੰਡ, ਸ਼ੁਭ ਅਮਲਾਂ ਬਾਝੋਂ
ਸਾਕ_ਸੰਬੰਧੀ ਭੁੱਲੇ
ਕਾਦਰ ਦੀ ਕੁਦਰਤ ਦੇ ਸਾਹਵੇੰ
ਭੈਤ ਸਾਰੇ ਹਨ ਖੁੱਲੇ
ਧਰਤੀ ਤੇ ਅਸੰਖ ਜੁਲਮ ਅਸਾਡੇ
ਚਿਤਾਰੀ ਹੁਣ ਨਾ ਗੁਸਾਂਈ
ਝੋਲੀ ਅੱਡ ਅੱਡ ਭੀਖ ਹਾਂ ਮੰਗਦੇ
ਔਂਗਣ ਸਾਡੇ ਭੁਲਾਈਂ।
ਸੰਤ ਨਿਵਾਸ, ਗੋਲ ਗੁਜਰਾਲ, ਜੰਮੂ
09906566604