ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਲੰਡਨ ਸਕੂਲ ਆਫ ਹਾਈਜ਼ੀਨ ਐਂਡ ਟਰੌਪੀਕਲ ਮੈਡੀਸਨ ਦੇ ਐਸੋਸੀਏਟ ਪ੍ਰੋਫੈਸਰ Adam Kucharski ਨੇ ਸਲਾਹ ਦਿੱਤੀ ਹੈ ਕਿ ਜੇਕਰ ਕੋਰੋਨਾਵਾਇਰਸ ਦੇ ਦੂਜੇ ਹੱਲੇ ਤੋਂ ਬਚਣਾ ਹੈ ਤਾਂ 10 ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀਆਂ 2021 ਤੱਕ ਲਾਗੂ ਰਹਿਣੀਆਂ ਚਾਹੀਦੀਆਂ ਹਨ। ਉਸਦਾ ਤਰਕ ਹੈ ਕਿ ਲੋਕਾਂ ਦੇ ਵਧੇਰੇ ਇਕੱਠੇ ਹੋਣ ਨਾਲ ਵਾਇਰਸ ਦਾ ਹਮਲਾ ਹੋਰ ਵਧੇਰੇ ਵੱਡੀ ਪੱਧਰ ਤੇ ਹੋ ਸਕਦਾ ਹੈ।