ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਦੇ ਆਈਲ ਆਫ ਸਕਾਈ ਇਲਾਕੇ ਦੇ ਇੱਕ ਕੇਅਰ ਹੋਮ ਵਿੱਚ 54 ਨਵੇਂ ਕੇਸ ਦਰਜ ਹੋਏ ਹਨ। ਪੋਰਟਰੀ ਕਸਬੇ ਦੇ “ਹੋਮ ਫਾਰਮ ਕੇਅਰ ਹੋਮ” ਦੇ 34 ਵਸਨੀਕਾਂ ਵਿੱਚੋਂ 28 ਦੇ ਟੈਸਟ ਪੌਜੇਟਿਵ ਆਇਆ ਹੈ ਜਦਕਿ 52 ਕਾਮਿਆਂ ਵਿੱਚੋ 26 ਦਾ ਟੈਸਟ ਵੀ ਪੌਜੇਟਿਵ ਆਉਣ ਦੀ ਖਬਰ ਹੈ। ਸਕਾਈ ਦੇ ਮੁੱਖ ਕਸਬੇ ਪੋਰਟਰੀ ਵਿੱਚ ਲਗਭਗ 10000 ਲੋਕ ਵਸਦੇ ਹਨ। ਹਾਲਾਤਾਂ ਦੀ ਗੰਭੀਰਤਾ ਨੂੰ ਵੇਖਦਿਆਂ ਕਸਬੇ ਦੇ ਹਸਪਤਾਲ ਵਿੱਚ ਟੈਸਟਿੰਗ ਸੈਂਟਰ ਸਥਾਪਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਸਕਾਟਲੈਂਡ ਵਿੱਚ 1571 ਮੌਤਾਂ ਕੋਰੋਨਾਵਾਇਰਸ ਨਾਲ ਹੋ ਚੁੱਕੀਆਂ ਹਨ।