ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਲਾਕਡਾਊਨ ਕਰਕੇ ਲੋਕਾਂ ਨੂੰ ਗ਼ੈਰਜ਼ਰੂਰੀ ਸਫ਼ਰ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਜਾਂਦਾ ਹੈ। ਐੱਮ 6 ਰਾਸ਼ਟਰੀ ਮਾਰਗ ‘ਤੇ ਪੁਲਿਸ ਨੇ 4 ਸਕੌਟੀਆਂ ਨੂੰ ਜ਼ੁਰਮਾਨਾ ਕੀਤਾ ਹੈ। ਉਹ ਆਪਣੀ ਕਾਰ ਰਾਹੀਂ ਲੰਡਨ ਤੋਂ ਗਲਾਸਗੋ ਵਾਪਿਸ ਮੁੜ ਰਹੇ ਸਨ। 400 ਮੀਲ ਦਾ ਸਫਰ ਉਹਨਾਂ ਨੇ ਇੱਕ ਪਰਿਵਾਰਕ ਸਮਾਗਮ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਕੀਤਾ। ਆਖਰ ਉਹ ਵਾਪਸੀ ਸਮੇਂ ਪੁਲਿਸ ਚੈਕਿੰਗ ਦੌਰਾਨ ਦਬੋਚੇ ਗਏ।