
ਢਿੱਡ ਭਰਨ ਲਈ ਰੋਟੀ ਖਾਣੀ
ਤ੍ਰੇਹ ਬਝਾਉਣ ਨੂੰ ਪੀਣਾਂ ਪਾਣੀ
ਸਭ ਦੀ ਯਾਰੋ ਇੱਕੋ ਕਹਾਣੀ
ਰਾਜਾਂ ਵਜ਼ੀਰ ਤੇ ਭਾਵੇਂ ਰਾਣੀ।
ਜੋ ਵੀ ਪ੍ਰਾਣੀ ਜੱਗ ਤੇ ਆਇਆਂ
ਲੇਖ ਆਪਣੇ ਲਿਖਾਂ ਲਿਆਇਆ
ਸੱਚੀ ਗੱਲ ਸਹਾਮਣੇ ਲਿਆਣੀ
ਰਾਜਾਂ ਵਜ਼ੀਰ ਤੇ ਭਾਵੇਂ ਰਾਣੀ।
ਨੇਤਾ ਲੋਕ ਏਥੇ ਕਰਨ ਡਰਾਮੇ
ਲੋਕ ਸਭਾ ਵਿੱਚ ਹੋਣ ਹੰਗਾਮੇ
ਹਰ ਥਾਂ ਵਰਤਨ ਮੱਤ ਨਿਆਣੀ
ਰਾਜਾਂ ਵਜ਼ੀਰ ਤੇ ਭਾਵੇਂ ਰਾਣੀ।
ਰਹਿ ਜਾਣ ਨਾ ਆਖਣ ਲੋਕੀ ਵਾਂਝੇ
ਨੇਤਾ ਉੱਤੋਂ ਹੋਰ ਤੇ ਅੰਦਰੋਂ ਸਾਂਝੇ
ਰਲ ਬਹਿੰਦੇ ਵਿੱਚ ਇੱਕੋ ਢਾਣੀ
ਰਾਜਾਂ ਵਜ਼ੀਰ ਤੇ ਭਾਵੇਂ ਰਾਣੀ।
ਜੰਤਾ ਵਿੱਚ, ਨੇਤਾ ਗੱਪ ਸੁਣਾਉਂਦੇ
ਆਪਣੇ ਆਪ ਨੂੰ ਮਹਾਨ ਕਹਾਉਂਦੇ
ਸੁਖਚੈਨ ,ਇਹ ਗੱਲ ਝੂਠ ਨਾ ਜਾਣੀ
ਰਾਜਾਂ ਵਜ਼ੀਰ ਤੇ ਭਾਵੇਂ ਰਾਣੀ।
ਸੁਖਚੈਨ ਸਿੰਘ, ਠੱਠੀ ਭਾਈ,
8437932924