ਬਿੱਟੂ ਮਹਿਤਪੁਰੀ
ਕਿੱਥੇ ਗਈਆਂ ਉਹ ਕੰਧਾਂ
ਜਿਨ੍ਹਾਂ ਵਿੱਚ ਪਰਦਾ ਸੀ
ਭੁੱਲ ਗਿਆ ਉਹ ਦਿਨ
ਰੁੱਖੀ ਸੁੱਕੀ ਖਾ ਗੁਜ਼ਾਰਾ ਕਰਦਾ ਸੀ
ਸੁੱਕ ਗਿਆ ਉਹ ਖੂਹ
ਜਿੱਥੋਂ ਪਿੰਡ ਪਾਣੀ ਭਰਦਾ ਸੀ
ਭੀੜ ਪਵੇ ਜਦ ਇੱਕ ਉੱਤੇ
ਦੂਜਾ ਆ ਕੇ ਖੜ੍ਹਦਾ ਸੀ
ਕਿੱਥੇ ਗਿਆ ਭਾਈਚਾਰਾ
ਜਿਹਦੇ ਨਾਲ ਸਰਦਾ ਸੀ
ਖਤਮ ਹੋਏ ਉਹ ਰਿਸ਼ਤੇ
ਜਿੱਥੇ ਦੁੱਖ ਸੁੱਖ ਸਾਂਝਾ ਕਰਦਾ ਸੀ
ਸੁੱਕ ਗਿਆ ਉਹ ਰੁੱਖ
ਜਿਹੜਾ ਆਪਣੇ ਘਰਦਾ ਸੀ
ਪੱਤੇ ਹੋਏ ਖੇਰੂੰ-ਖੇਰੂੰ
ਟਾਹਣ ਮਿਸਤਰੀ ਘੜਦਾ ਸੀ।