ਦੁੱਖਭੰਜਨ ਰੰਧਾਵਾ
ਤੇਰੇ ਰੰਗ ਨਿਆਰੇ ਰੱਬਾ,
ਸਾਨੂੰ ਦੇ ਸਹਾਰੇ ਰੱਬਾ।
ਹੁਣ ਪਛਤਾਵਾ ਕਰੇ ਲੁਕਾਈ,
ਤੇਰੀ ਦੇਖੀ ਜਦੋਂ ਖੁਦਾਈ,
ਦਿਨੇਂ ਦਿਖਾਤੇ ਤਾਰੇ ਰੱਬਾ।
ਤੇਰੇ ਰੰਗ ਨਿਆਰੇ ਰੱਬਾ
ਦਰ ਤੇਰੇ ਦਾ ਰਾਹ ਨੀ ਫੜਦੇ,
ਪੌੜੀ ਵੀ ਸਭ ਪੁੱਠੀ ਚੜਦੇ,
ਮੈਨੂੰ ਪਤਾ ਏ ਤੇਰੇ ਬਾਰੇ ਰੱਬਾ।
ਤੇਰੇ ਰੰਗ ਨਿਆਰੇ ਰੱਬਾ
ਜਲ ਵਿੱਚ ਜ਼ਹਿਰ ਮਿਲਾਉਂਦੇ ਨੇ,
ਰਲ ਤੇਰੀ ਹੋਂਦ ਮਿਟਾਉਂਦੇ ਨੇ,
ਮਿਟਣ ਮਿਟਾਉਣਾ ਧਾਰੇ ਰੱਬਾ।
ਤੇਰੇ ਰੰਗ ਨਿਆਰੇ ਰੱਬਾ
ਕਰੀਆਂ ਸੂ ਪਹਿਲਾਂ ਮਨ ਆਈਆਂ,
ਹੁਣ ਕਿਉਂ ਪਾਉਂਦੇ ਫਿਰਨ ਦੁਹਾਈਆਂ,
ਹੁਣ ਸੁੱਟਦੇ ਹੰਝੂ ਖਾਰੇ ਰੱਬਾ।
ਤੇਰੇ ਰੰਗ ਨਿਆਰੇ ਰੱਬਾ
ਜੂੰ ਕਈਆਂ ਦੇ ਸਿਰ ਨਾ ਸਰਕੇ,
ਬੈਠਣ ਨਾ ਏ ਘਰਾਂ ਚ ਡਰਕੇ,
ਝਾਕਣ ਵਿੱਚੋਂ ਚੁਬਾਰੇ ਰੱਬਾ।
ਤੇਰੇ ਰੰਗ ਨਿਆਰੇ ਰੱਬਾ
ਜਦ ਬੈਠਣਗੇ ਘਰਾਂ ਚ ਵੜਕੇ,
ਫਿਰ ਰੋਊ ਕਰੋਨਾ ਰਾਹੀਂ ਖੜਕੇ,
ਫਿਰ ਕਰੂ ਜਾਣਦੇ ਚਾਰੇ ਰੱਬਾ।
ਤੇਰੇ ਰੰਗ ਨਿਆਰੇ ਰੱਬਾ
ਮਾਸਕ ਲਾ ਕੇ ਆਉਣਾ ਜਾਣਾ,
ਦੂਰੀ ਬਣਾ ਕੇ ਪੀਣਾਂ ਤੇ ਖਾਣਾਂ,
ਤੇਰੇ ਮਿਲਣਗੇ ਫੇਰ ਸਹਾਰੇ ਰੱਬਾ।
ਤੇਰੇ ਰੰਗ ਨਿਆਰੇ ਰੱਬਾ
ਖਿੜ ਖਿੜ ਹੱਸਣ ਫੇਰ ਦੁਬਾਰਾ,
ਸਾਰਿਆਂ ਲੀ ਕੋਈ ਕਰਦੇ ਚਾਰਾ,
ਪਹਿਲਾਂ ਜਏ ਆਉਣ ਨਜਾਰੇ ਰੱਬਾ।
ਤੇਰੇ ਰੰਗ ਨਿਆਰੇ ਰੱਬਾ
ਰੱਬ ਜੀ ਪੈ ਗਏ ਠੰਡੇ ਚੁੱਲ੍ਹੇ,
ਹੁਣ ਤਾਂ ਕਰ ਦਓ ਬੁੱਲੇ ਬੁੱਲੇ,
ਏਥੇ ਸਭ ਦਾ ਪਰਿਵਾਰੇ ਰੱਬਾ।
ਤੇਰੇ ਰੰਗ ਨਿਆਰੇ ਰੱਬਾ
ਰਹਿਣ ਹਮੇਸ਼ਾ ਸਾਰੇ ਰਾਜੀ,
ਬੈਠਕੇ ਸੱਥ ਚ ਖੇਡਣ ਬਾਜੀ,
ਕੋਈ ਜਿੱਤੇ ਦੁੱਖਭੰਜਨ ਹਾਰੇ ਰੱਬਾ।
ਤੇਰੇ ਰੰਗ ਨਿਆਰੇ ਰੱਬਾ
0351920036369
ਕੈਂਪਿੰਗ ਵਿਲਾ ਪਾਰਕ
ਜੰਬੂਜ਼ੀਰਾ ਦੋ ਮਾਰ
ਪੁਰਤਗਾਲ