19.2 C
United Kingdom
Sunday, September 6, 2026

More

    ਕੈਨੇਡਾ ਕੋਰੋਨਾਵਾਇਰਸ ਅਪਡੇਟ

    ਟੋਰਾਂਟੋ (ਬਲਜਿੰਦਰ ਸੇਖਾ)

    ਕਨੇਡਾ ਦੇ ਸੂਬੇ ਓਨਟਾਰੀਓ ਨੇ ਅੱਜ ਕੋਰੋਨਾ ਵਾਇਰਸ ਦੇ 511 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ ਅਤੇ ਕੱਲ੍ਹ ਦੇ ਕੁੱਲ ਕੇਸਾਂ ਵਿੱਚ ਇਸ ਵਿੱਚ 2.5 ਫੀਸਦ ਵਾਧਾ ਦਰਜ ਕੀਤਾ ਗਿਆ ਹੈ। ਕੁੱਲ ਮਿਲਾ ਕੇ ਹੁਣ ਤੱਕ ਓਨਟਾਰੀਓ ਵਿੱਚ 17,119 ਲੋਕ ਕੋਰੋਨਾ ਵਾਇਰਸ ਦੇ ਨਾਲ ਪੀੜਤ ਹੋ ਚੁੱਕੇ ਹਨ।
    ਤਾਜ਼ਾ ਅੰਕੜਿਆਂ ਅਨੁਸਾਰ 55 ਹੋਰ ਮੌਤਾਂ ਸ਼ਾਮਲ ਹਨ ਅਤੇ ਸੂਬੇ ਵਿੱਚ ਅੱਜ ਤੱਕ ਕੁੱਲ 1,176 ਮੌਤਾਂ ਹੋ ਚੁਕੀਆਂ ਹਨ।
    ਹੁਣ ਤੱਕ ਕੁੱਲ 11,390 ਕਰੋਨਾ ਵਾਇਰਸ ਪੀੜਤ ਪੂਰੀ ਤਰ੍ਹਾਂ ਸਹਿਤਯਾਬ ਹੋ ਚੁੱਕੇ ਹਨ।
    ਹਸਪਤਾਲਾਂ ਵਿੱਚ 977 ਲੋਕ ਜ਼ੇਰੇ ਇਲਾਜ ਹਨ ਜੋ ਕਿ ਕੱਲ੍ਹ ਨਾਲੋਂ 40 ਘੱਟ ਹਨ।
    ਆਈ ਸੀ ਯੂ ਵਿਚ 221 ਅਤੇ ਜਿਨ੍ਹਾਂ ਵਿੱਚੋਂ ਵੈਂਟੀਲੇਟਰਾਂ ਉੱਤੇ 154 ਕੋਵਿਡ -19 ਪੀੜਤ ਹਨ ।ਓਨਟਾਰੀਓ ਵਿੱਚ 16,300 ਲੋਕਾਂ ਦੇ ਬੀਤੇ ਕੱਲ੍ਹ ਟੈਸਟ ਪੂਰੇ ਹੋਏ ਹਨ ਅਤੇ ਹੁਣ ਤੱਕ ਬੀਤੇ 24 ਘੰਟੇ ਦੀ ਮਿਆਦ ਵਿੱਚ 565 ਲੋਕ ਸਿਹਤਯਾਬ ਹੋਏ ਹਨ ਅਤੇ ਇਹ ਗਿਣਤੀ ਨਵੇ ਆਏ ਕੇਸਾਂ ਨਾਲੋਂ ਵੱਧ ਹੈ
    ਅੱਜ ਤੱਕ ਕਨੇਡਾ ਵਿੱਚ ਕੁੱਲ 55,572 ਲੋਕ ਕੋਰੋਨਾ ਵਾਇਰਸ ਨਾਲ ਪੀੜਿਤ ਹੋ ਚੁੱਕੇ ਹਨ,3446 ਲੋਕਾਂ ਦੀ ਮੌਤ ਹੋ ਚੁੱਕੀ ਹੈ। 23,317 ਲੋਕ ਵਾਇਰਸ ਤੋਂ ੳੱਭਰ ਕੇ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!