7.5 C
United Kingdom
Sunday, March 8, 2026

More

    ਨਖ਼ਰੇ ਛੱਡ

    ਗੁਰਮੇਲ ਕੌਰ ਸੰਘਾ (ਥਿੰਦ),ਲੰਡਨ

    ਗੱਲ ਗੱਲ ਤੇ ਨੱਕ ਚੜ੍ਹਾਵੇਂ,
    ਰੱਬ ਤੋਂ ਸੱਜਣਾ ਡਰ।
    ਵੇਖ ਚੋਪੜੀ ਦੂਜੇ ਦੇ ਹੱਥ,
    ਠੰਡੇ ਨਾ ਹਉਕੇ ਭਰ।
    ਚੰਗੇ ਮਾੜੇ ਦਿਨ ਜ਼ਿੰਦਗੀ ਦੇ,
    ਹਿੰਮਤ ਦੇ ਨਾਲ ਜਰ।
    ਸਹੀ ਰਸਤੇ ਚੱਲਦਿਆਂ ਨਹੀਂ,
    ਤੈਨੂੰ ਕਿਸੇ ਦਾ ਡਰ।
    ਕਰਦੇ ਮਦਦ ਜੋ ਵੀ ਸਰਦਾ,
    ਜੋ ਆਇਆ ਤੇਰੇ ਦਰ।
    ਥਾਂ ਥਾਂ ਪੱਥਰ ਪੂਜਣ ਨਾਲੋਂ,
    ਇੱਕੋ ਰੱਬ ਤੋਂ ਡਰ।
    ਖਾਣ ਪੀਣ ਦੇ ਨਖ਼ਰੇ ਛੱਡ ਕੇ,
    ਸ਼ੁਕਰ ਦਾਤੇ ਦਾ ਕਰ।
    ਦਾਣੇ ਦਾਣੇ ਨੂੰ ਭਟਕਣ’ਸੰਘਾ’,
    ਔਹ ਵੇਖ ਬੇਗ਼ਾਨੇ ਘਰ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!