ਟੋਰਾਂਟੋ (ਬਲਜਿੰਦਰ ਸੇਖਾ)
ਸੇਵਾਦਾਰ ਲੱਭਾ ਧਨੋਆ ਅਨੁਸਾਰ ਅੱਜ ਕਰੋਨਾਵਾਈਰਸ ਦੀ ਮਹਾਂਮਾਰੀ ਦੌਰਾਨ ਸਿੱਖ ਭਾਈਚਾਰੇ ਵੱਲੋਂ ਲਾਏ ਲੰਗਰ ਦੌਰਾਨ ਉਹ ਸੇਵਾਦਾਰਾਂ ਨਾਲ ਅਲਬਰਟਾ ਸੂਬੇ ਵਿੱਚ ਫਲਾਇੰਗ ਜੇ ਤੇ ਅਡਿੰਮਟਨ ਫੂਡ ਦੀ ਸੇਵਾ ਨਿਭਾ ਰਹੇ ਸੀ ਤਾਂ ਅਲਬਰਟਾ ਸੂਬੇ ਦਾ ਪ੍ਰੀਮੀਅਰ (ਮੁੱਖ ਮੰਤਰੀ) ਜੈਸਨ ਕੈਨੀ ਜੀ ( Mr .Jascon Kenney ) ਕੋਲ ਦੀ ਲੰਘ ਰਹੇ ਸਨ ਤਾਂ ਉਹ ਸਾਡੇ ਕੋਲ ਪਹੁੰਚੇ , ਉਹਨਾ ਨੇ ਬਾਬੇ ਨਾਨਕ ਜੀ ਦੇ ਚਲਾਏ ਲੰਗਰਾਂ ਦੀ ਖੂਬ ਪ੍ਰਸੰਸਾ ਕੀਤੀ ਤੇ ਸ਼ਪੈਸ਼ਲ ਤੌਰ ਤੇ ਕਨੇਡਾ ਦੀ ਸਿੱਖ ਕੌਮ ਦਾ ਧੰਨਵਾਦ ਕੀਤਾ। ਏਥੋ ਤੱਕ ਕਿ ਸੇਵਾ ਤੇ ਪ੍ਰਭਾਵਿਤ ਹੋਏ ਮੁੱਖ ਮੰਤਰੀ ਜੈਸਨ ਕੈਨੀ ਨੇ “ਬੋਲੇ ਸੋ ਨਿਹਾਲ “ਦੇ ਜੈਕਾਰੇ ਤੱਕ ਛੱਡ ਕੇ, ਸਿੱਖ ਪੰਥ ਦੇ ਝੂਲਦੇ ਖਾਲਸਈ ਨਿਸ਼ਾਨ ਸਾਹਿਬ ਨੂੰ ਝੁਕ ਕੇ ਸਲਾਮੀ ਦਿੱਤੀ
ਮੁੱਖ ਮੰਤਰੀ ਜੈਸਨ ਕੈਨੀ ਬਿਨਾ ਕਿਸੇ ਲਾਮ ਲਸ਼ਕਰ ਨਾਲ ਵਾਲੰਟੀਅਰਾਂ ਨੂੰ ਸ਼ਾਬਾਸ਼ ਵੀ ਦਿੱਤੀ ।
ਸੇਵਾਦਾਰ ਸੁਖਵੰਤ ਸਿੰਘ ਬਰਾੜ ਨੇ ਕਿਹਾ ਕਿ ਅਸਲ ਲੀਡਰ ਇਹ ਹੁੰਦੇ ਨੇ ਜਿੰਨਾ ਨੂੰ ਕਹਿ ਸਕਦੇ ਹਾ ਲੋਕਾ ਦੇ ਲੀਡਰ ਲੋਕਾ ਦੇ ਲਈ ।