7.9 C
United Kingdom
Saturday, March 7, 2026

More

    ਮਾਲਵਾ ਵਿਰਾਸਤ ਕਲਾ ਮੰਚ ਬਠਿੰਡਾ ਦੇ ਮੀਤ ਪ੍ਰਧਾਨ ਬੂਟਾ ਜੈਲਦਾਰ ਨੇ ਇਉਂ ਮਨਾਇਆ ਜਨਮਦਿਨ

    ਮਾਲਵਾ ਵਿਰਾਸਤ ਕਲਾ ਮੰਚ ਰਜਿ ਬਠਿੰਡਾ ਪੰਜਾਬ ਦੇ ਵਾਈਸ ਪ੍ਰਧਾਨ ਬੂਟਾ ਜੈਲਦਾਰ ਨੇ ਆਪਣੇ ਜਨਮ ਦਿਨ ਤੇ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਰਾਸ਼ਨ ਕਿੱਟਾਂ
    ਬਠਿੰਡਾ (ਮੀਤ ਮਨਤਾਰ)


    ਬਹੁਤ ਸਾਰੇ ਲੋਕ ਨੇ ਜੋ ਆਪਣੇ ਜਨਮ ਦਿਨ ‘ਤੇ ਫਾਲਤੂ ਦੇ ਬੇਲੋੜੇ ਖਰਚੇ ਕਰਦੇ ਨੇ ਜੋ ਕਿਸੇ ਅਰਥ ਲੇਖੇ ਨੀ ਲੱਗਦੇ। ਪਰ ਕੁਝ ਅਜਿਹੇ ਵੀ ਇਨਸਾਨ ਹੁੰਦੇ ਨੇ ਜੋ ਇਸ ਅਹਿਮ ਦਿਨ ਨੂੰ ਵੱਖਰੇ ਤਰੀਕੇ ਦੇ ਨਾਲ ਆਮ ਲੋਕਾਂ ਦੀ ਸੋਚ ਨਾਲੋਂ ਹੱਟ ਕੁੱਝ ਵੱਖਰਾ ਕਰਨ ਦਾ ਜਜ਼ਬਾ ਰੱਖਦੇ ਹਨ।
    ਜਿਹਨਾਂ ਵਿੱਚ ਅੱਜ ਅਲੱਗ ਸੋਚ ਦੇ ਨਾਲ ਇੱਕ ਮਿਸਾਲ ਵਜੋਂ ਉਭਰ ਕੇ ਸਾਹਮਣੇ ਆਏ ਟਿੱਕ ਟੌਕ ਸਟਾਰ ਮਾਲਵਾ ਵਿਰਾਸਤ ਕਲਾ ਮੰਚ ਰਜਿ ਬਠਿੰਡਾ ਪੰਜਾਬ ਦੇ ਵਾਈਸ ਪ੍ਰਧਾਨ ਬੂਟਾ ਜੈਲਦਾਰ ਜੋ ਹਰ ਸਾਲ ਆਪਣੇ ਜਨਮ ਦਿਨ ਤੇ ਕੁੱਝ ਨਵਾਂ ਹੀ ਕਰਦੇ ਨੇ ਜੋ ਸਮਾਜ ਦੇ ਹਿੱਤਾਂ ਲਈ ਹੋਵੇ, ਉਹਨਾਂ ਨੇ ਪਿਛਲੇ ਸਾਲ ਵੀ ਆਪਣਾ ਜਨਮ ਦਿਨ ਕੁਫ਼ਰੀ ਦੇ ਵਿੱਚ ਬਿਰਧ ਆਸ਼ਰਮ ਦੇ ਬਜੁਰਗਾਂ ਦੇ ਨਾਲ ਮਨਾਇਆ ਤੇ ਉਨ੍ਹਾਂ ਨੂੰ ਖਾਣ ਪੀਣ ਦੇ ਨਾਲ ਨਾਲ ਕੁਝ ਉਪਹਾਰਾਂ ਦੇ ਨਾਲ ਨਿਵਾਜਿਆ ਸੀ। ਇਸ ਵਾਰ ਜੈਲਦਾਰ ਸਾਬ ਨੇ ਕਰੋਨਾ ਵਾਇਰਸ ਦੇ ਚੱਲਦਿਆਂ ਲੌਕਡਾਉਨ ਨੂੰ ਮੱਦੇ ਨਜ਼ਰ ਰੱਖਦਿਆਂ ਲੋੜਵੰਦ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਲੋੜੀਂਦੇ ਸਮਾਨ ਦੀਆਂ ਕਿੱਟਾਂ ਬਣਵਾ ਕੇ ਰਾਸ਼ਨ ਮੁੱਹਈਆ ਕਰਵਾਇਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!