ਪਰਥ (ਸਤਿੰਦਰ ਸਿੰਘ ਸਿੱਧੂ )
ਪਰਥ ਦੀ ਫੁੱਟਬਾਲ ਟੀਮ ਸੈਂਟ ਜੌਹਨਸਟਨ ਦੇ ਮੈਨੇਜਰ ਟੋਮੀ ਰਾਈਟ ਨੇ ਆਪਣੀ ਸੱਤ ਸਾਲ ਸੇਵਾਵਾਂ ਦੇਣ ਤੋਂ ਬਾਅਦ ਅੱਜ ਸ਼ਨੀਵਾਰ ਸਵੇਰੇ ਮਕ ਦਿਰਮੀਦ ਪਾਰਕ ਵਿਖ਼ੇ ਆਪਣਾ ਅਸਤੀਫ਼ਾ ਕਲੱਬ ਨੂੰ ਸੌਂਪ ਦਿਤਾ।
ਇਥੇ ਜ਼ਿਕਰਯੋਗ ਹੈ ਕਿ ਟੋਮੀ ਰਾਈਟ ਦਾ ਅਜੇ ਕਲੱਬ ਨਾਲ ਦੋ ਸਾਲ ਦਾ ਇਕਰਾਰਨਾਮਾ ਬਾਕੀ ਸੀ ।
56 ਸਾਲਾ ਟੋਮੀ ਰਾਈਟ ਇਸ ਕਲੱਬ ਨਾਲ ਬਤੌਰ ਸਹਾਇਕ ਮੈਨੇਜਰ ਨਵੰਬਰ 2011 ਵਿੱਚ ਜੁੜੇ ਸਨ ਅਤੇ ਜੂਨ 2013 ਵਿੱਚ ਉਹ ਸੈਂਟ ਜੌਹਨਸਟਨ ਫੁੱਟਬਾਲ ਕਲੱਬ ਦੇ ਮੈਨੇਜਰ ਨਿਯੁਕਤ ਕੀਤੇ ਗਏ ਸਨ।
ਟੋਮੀ ਰਾਈਟ ਦੀ ਨਿਗਰਾਨੀ ਹੇਠ ਸੈਂਟ ਜੌਹਨਸਟਨ ਫੁੱਟਬਾਲ ਕਲੱਬ 2014 ਵਿੱਚ ਪਹਿਲੀ ਬਾਰ ਸਕਾਟਿਸ਼ ਕੱਪ ਦਾ ਜੇਤੂ ਬਣਿਆ ਸੀ।