1.5 C
United Kingdom
Saturday, March 7, 2026

More

    ਬਰਤਾਨੀਆ ਵਿੱਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ 28000 ਦੇ ਨੇੜ ਪੁੱਜੀ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)

    ਬਰਤਾਨੀਆ ਭਰ ਵਿਚ ਕੋਰੋਨਾਵਾਇਰਸ ਕਾਰਨ ਲਗਭਗ 28,000 ਲੋਕ ਹਸਪਤਾਲਾਂ ਵਿੱਚ ਮਰੇ ਹਨ। ਦੇਸ਼ ਭਰ ਵਿੱਚ ਹੋਈਆਂ 465 ਮੌਤਾਂ ਵਿੱਚੋਂ ਇੰਗਲੈਂਡ ਦੇ ਹਸਪਤਾਲਾਂ ਵਿਚ 370 ਮੌਤਾਂ, ਸਕੌਟਲੈਂਡ ਦੇ 40, ਵੇਲਜ਼ ਦੇ 44 ਅਤੇ ਉੱਤਰੀ ਆਇਰਲੈਂਡ ਵਿਚ 11 ਹੋਰ ਮੌਤਾਂ ਦਰਜ ਹੋਈਆਂ ਹਨ । ਕੱਲ੍ਹ ਤੱਕ, ਸਾਰੀਆਂ ਸੈਟਿੰਗਾਂ ਵਿਚ ਕੋਵਿਡ -19 ਵਿਚ ਮਰਨ ਵਾਲਿਆਂ ਦੀ ਕੁੱਲ ਸੰਖਿਆ 27,510 ਰਹੀ। ਨਵੀਂ ਸੰਖਿਆ ਅੱਜ ਤੋਂ ਬਾਅਦ ਵਿੱਚ ਵਧਣ ਦੀ ਸੰਭਾਵਨਾ ਹੈ, ਜਦੋਂ ਕੇਅਰ ਹੋਮਜ਼ ਆਦਿ ਵਿੱਚ ਹੋਈਆਂ ਮੌਤਾਂ ਦੇ ਅੰਕੜਿਆਂ ਦੀ ਘੋਸ਼ਣਾ ਕੀਤੀ ਜਾਂਦੀ ਹੈ।

    ਜ਼ਿਕਰਯੋਗ ਹੈ ਕਿ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਕੇਅਰ ਹੋਮਜ਼ ਵਿੱਚ ਹੋਈਆਂ ਮੌਤਾਂ ਦੀ ਗਿਣਤੀ 3 ਅਪ੍ਰੈਲ ਤੱਕ 217 ਹੀ ਦੱਸੀ ਸੀ। ਆਲੋਚਨਾ ਹੋਣ ਤੋਂ ਬਾਅਦ ਸਿਹਤ ਸਕੱਤਰ ਨੇ 17 ਅਪ੍ਰੈਲ ਤੱਕ ਕੇਅਰ ਹੋਮਜ਼ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਦੇਸ਼ ਭਰ ਵਿੱਚ ਹਸਪਤਾਲਾਂ ਵਿਚ ਹੋਈਆਂ ਮੌਤਾਂ ਦੇ ਅੰਕੜਿਆਂ ਵਿੱਚ ਜੋੜ ਦਿੱਤੀ ਸੀ। ਹੁਣ 17 ਅਪ੍ਰੈਲ ਤੋਂ ਬਾਅਦ ਨਸ਼ਰ ਹੋਣ ਵਾਲੇ ਅੰਕੜੇ ਉਡੀਕੇ ਜਾ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!