ਖਰੇ ਹੋਣ ਜਾਂ ਖੋਟੇ ਪਰਖੇ ਜਾਂਦੇ ਨੇਂ,
ਭਾਵੇਂ ਹੋਵਣ ਯਾਰ ਲੰਗੋਟੇ ਪਰਖੇ ਜਾਂਦੇ ਨੇਂ।
ਬੰਜਰ ਜ਼ਮੀਨਾਂ ਨੂੰ ਜਰਖੇਜ਼ ਕਰਨ ਵੇਲੇ,
ਖੇਤਾਂ ਦੇ ਵਿੱਚ ਝੋਟੇ ਪਰਖੇ ਜਾਂਦੇ ਨੇਂ।
ਜਦੋਂ ਆਸਥਾ ਤੀਂਕਣ ਗੱਲ ਪਹੁੰਚ ਜਾਵੇ,
ਤਾਂ ਫਿਰ ਸਾਧਾਂ ਦੇ ਲੋਟੇ ਪਰਖੇ ਜਾਂਦੇ ਨੇਂ।
ਟੁੱਟ ਕੇ ਸ਼ੀਸ਼ੇ ਵਾਂਗੂ ਦਿਲ ਜਦ ਚੂਰ ਹੋਵੇ,
ਫਿਰ ਚੱਕ ਚੱਕ ਕੇ ਟੋਟੇ ਪਰਖੇ ਜਾਂਦੇ ਨੇਂ।
ਜਦੋਂ ਵਜੀਰੀ ਨਾਲ ਲੁਕਾਈ ਚੱਲੇ ਨਾ,
ਤਾਂ ਫਿਰ ਘਪਲੇ ਮੋਟੇ ਮੋਟੇ ਪਰਖੇ ਜਾਂਦੇ ਨੇਂ।
ਦੁੱਖਭੰਜਨਾਂ
ਹੱਕ ਮੰਗਿਆਂ ਵੀ ਜਦ ਹੱਕ ਮਿਲੇਂਦਾ ਨਈਂ ਯਾਰਾ,
ਫਿਰ ਫੜੇ ਹੱਥਾਂ ਵਿੱਚ ਸੋਟੇ ਪਰਖੇ ਜਾਂਦੇ ਨੇਂ।
ਕਲਮਕਾਰ
ਦੁੱਖਭੰਜਨ ਰੰਧਾਵਾ
ਸੰਪਰਕ ਸੂਤਰ
0351920036369
0919855894418
ਕੈਂਪਿੰਗ ਵਿਲਾ ਪਾਰਕ
ਜੰਬੂਜ਼ੀਰਾ ਦੋ ਮਾਰ
ਪੁਰਤਗਾਲ