ਰਜਨੀ ਵਾਲੀਆ (ਕਪੂਰਥਲਾ)
ਜ਼ਿੰਦਾਦਿਲੀ ਹੈ ਜਿੰਦਗੀ,
ਹੱਸ ਹੱਸ ਕੇ ਲਵੋ ਗੁਜ਼ਾਰ।
ਰਿਸ਼ਤੇ ਨਾਤੇ ਸੱਚੇ ਸੁੱਚੇ,
ਏ ਬੜਾ ਸੋਹਣਾ ਸੰਸਾਰ।
ਪੌਣਾਂ ਦੇ ਵਿੱਚ ਖੁਸ਼ਬੂ ਨੱਚੀ,
ਗੱਲ ਕਰਾਂਗੀ ਮੈਂ ਬਸ ਸੱਚੀ,
ਕੋਈ ਜੇ ਮੰਗਣ ਮਦਦ ਆ ਜਾਵੇ,
ਕਦੇ ਕਰਿਓ ਨਾ ਇਨਕਾਰ।
ਜ਼ਿੰਦਾਦਿਲੀ ਹੈ ਜਿੰਦਗੀ
ਰੋਟੀ ਟੁੱਕ ਤਾਂ ਸਾਰੇ ਖਾਂਦੇ,
ਕਿਲਕਾਰੀਆਂ ਵੰਡੋ ਆਉਂਦੇ ਜਾਂਦੇ,
ਜਿਸ ਦੇ ਵੀ ਤੁਸੀਂ ਦਿਲ ਵਿੱਚ ਵੱਸੇ,
ਓ ਤੁਹਾਡੇ ਪਾਊ ਗਲਾਂ ਵਿੱਚ ਹਾਰ।
ਜ਼ਿੰਦਾਦਿਲੀ ਹੈ ਜਿੰਦਗੀ।
ਰਜਨੀ ਨਾ ਪੈਂਦੀ ਵਿੱਚ ਹਿਸਾਬਾਂ,
ਉਸਨੂੰ ਪੜਨੀਆਂ ਆਉਣ ਕਿਤਾਬਾਂ,
ਕੰਮ ਕਿਸੇ ਨੇ ਵੀ ਨੀ ਆਉਣਾ,
ਬਿਨ ਆਪਣੇਂ ਪਰਿਵਾਰ।
ਜ਼ਿੰਦਾਦਿਲੀ ਹੈ ਜਿੰਦਗੀ,
ਹੱਸ ਹੱਸ ਕੇ ਲਵੋ ਗੁਜ਼ਾਰ।
✍?ਰਚਨਾ
ਅਧਿਆਪਕਾ
ਰਜਨੀ ਵਾਲੀਆ
ਕਪੂਰਥਲਾ