ਦੀਪ ਲੁਧਿਆਣਵੀ
ਉੱਚੀ ਨੀਵੀਂ ਜਰ ਜਾਵਾਂ
ਜੇ ਹੋਵੇ ਸਹਿਣਸ਼ੀਲਤਾ।
ਕੌੜਾ ਘੁੱਟ ਵੀ ਭਰ ਜਾਵਾਂ
ਜੇ ਹੋਵੇ ਸਹਿਣਸ਼ੀਲਤਾ।
ਵਹਿਣਾਂ ਅੰਦਰ ਅਣਗਹਿਲੀ ਕਾਰਨ,
ਮੈਂ ਤਾਂ ਡੁੱਬ ਕੇ ਰਹਿ ਗਈ ਆਂ।
ਭਵ ਸਾਗਰ ਵੀ ਤਰ ਜਾਵਾਂ,
ਜੇ ਹੋਵੇ ਸਹਿਣਸ਼ੀਲਤਾ।

ਆਉਂਦੀ ਹੋਈ ਰੁਕਾਵਟ ਮੈਨੂੰ,
ਧੁਰ ਅੰਦਰ ਤਾਈਂ ਡਰਾ ਦੇਵੇ।
ਕਰ ਮੰਜ਼ਿਲ ਨੂੰ ਸਰ ਜਾਵਾਂ,
ਜੇ ਹੋਵੇ ਸਹਿਣਸ਼ੀਲਤਾ।
ਮੇਰੇ ਹੱਕ ਮੇਰੇ ਸੱਜਣਾਂ ਨੇਂ,
ਗੈਰਾਂ ਲਈ ਰੱਖ ਦਿੱਤੇ ਰਾਖਵੇਂ।
ਘੁੱਟ ਵੀ ਕੌੜਾ ਭਰ ਜਾਵਾਂ,
ਜੇ ਹੋਵੇ ਸਹਿਣਸ਼ੀਲਤਾ।
ਦੀਪ ਮੁਹੱਬਤ ਵਿੱਚੋਂ ਜਦੋਂ ਵੀ,
ਕੋਈ ਬੰਦਾ ਫਾਇਦਾ ਤੱਕਦਾ ਏ।
ਤਾਂ ਜੀਅ ਕਰਦਾ ਫਿਰ ਹਰ ਜਾਵਾਂ,
ਜੇ ਹੋਵੇ ਸਹਿਣਸ਼ੀਲਤਾ।
ਦੀਪ,
ਜੇ ਹੋਵੇ ਸਹਿਣਸ਼ੀਲਤਾ।