7.5 C
United Kingdom
Sunday, March 8, 2026

More

    ਰੱਬ ਤਾਂ ਸਭ ਦਾ ਨਿਗਾਹਬਾਨ ਹੁੰਦਾ। 

    ਅਮਰਜੀਤ ਵਿਰਕ (ਫਰੀਦਕੋਟ)

    ਰੱਬ ਤਾਂ ਸਭ ਦਾ ਨਿਗਾਹਬਾਨ ਹੁੰਦਾ
    ਸਹਿ ਲਿਆ ਜੁਲਮ ਜੋ ਚੁੱਪ ਕਰਕੇ
    ਲੈ ਗਿਆ ਕਾਲਜਾ ਕੋਈ ਰੁੱਗ ਭਰ ਕੇ
    ਦੇਖੀ ਜਾਹ ਉਹਦਾ ਕੀ ਫੁਰਮਾਨ ਹੁੰਦਾ

    ਬਿਨ ਕਸੂਰੋਂ ਹੀ ਭੁਗਤੀ ਸਜ਼ਾ ਜੀਹਨੇ
    ਇੱਜਤ ਖਾਤਿਰ ਚੜਿਆ ਸੂਲੀ ਚੁੱਪ ਕਰਕੇ
    ਹੋਵੇਗਾ ਜਦ ਨਿਆਂ ਤਾਂ ਦੇਖੀ ਜਾਵੀਂ
    ਕਿਵੇਂ ਇੱਕ ਧਰਤੀ ਤੇ ਅਸਮਾਨ ਹੁੰਦਾ

    ਜਿਹੜੀ ਗੁੱਡੀ ਚੜੇ ਇੱਕ ਦਿਨ ਅਸਮਾਨੀ
    ਉਹ ਮੁੜ ਕੇ ਲੈੰਣੀ ਵੀ ਆ
    ਚੰਗੇ ਵਕਤ ਸ਼ੁਹਰਤਾਂ ਦਾ ਕਾਹਦਾ ਗੁਮਾਨ
    ਬੰਦਾ ਅਰਸ਼ੋਂ ਖਾਕ ਤੇ ਖਾਕੋਂ ਅਸਮਾਨ ਹੁੰਦਾ

    ਜੋ ਸਾਡੇ ‘ਤੇ ਸੜਦੇ ਆ
    ਅਸੀਂ ਉਹਦੇ ਸਾੜੇ ਸੜਦੇ ਨਹੀਂ
    ਰੱਬ ਨਾ ਮਾਰੇ ਸਾਨੂੰ
    ਬੰਦੇ ਦੇ ਮਾਰੇ ਮਰਦੇ ਨਹੀਂ
    ਉਸ ਦੇ ਅੱਗੇ ਇੱਕੀ ਦੁੱਕੀ
    ਕੋਈ ਭਲਵਾਨ ਨਹੀਂ ਹੁੰਦਾ
    ਰੱਬ ਤਾਂ ਸਭ ਦਾ ਨਿਗਾਹਬਾਨ ਹੁੰਦਾ।

    PUNJ DARYA

    Previous article
    Next article

    LEAVE A REPLY

    Please enter your comment!
    Please enter your name here

    Latest Posts

    error: Content is protected !!