ਜਰਨੈਲ ਸਿੰਘ ਘੋਲੀਆ (ਅਮਰੀਕਾ)
ਅੱਜ ਜਿਹੜੀ ਗੱਲ ਸੁਣਾਉਣ ਲੱਗਾਂ,
ਤਿੱਖੇ ਬੋਲਾਂ ਨਾਲ ਜਗਾਉਣ ਲੱਗਾਂ,
ਅੱਜ ਬੋਲਦੇ ਕਿਉ ਨਹੀ ਉਹਦੇ ਲਈ,
ਅਸੀ ਜਿਸਦਾ ਦਿੱਤਾ ਖਾਨੇ ਆਂ।
ਅੱਜ ਲੋੜ ਜਦੋੰ ਮਾਂ ਬੋਲੀ ਨੂੰ,
ਅਸੀ ਗੂੰਗੇ ਕਿਉ ਹੋ ਜਾਨੇ ਆਂ?
ਜਦ ਗੱਲ ਤੁਰਦੀ ਏ ਹੱਕਾਂ ਦੀ,
ਅਸੀ ਗੂੰਗੇ ਕਿਉ ਹੋ ਜਾਨੇ ਆਂ ?
ਕੁਝ ਲੀਡਰ ਗੱਲਾਂ ਕਰਨ ਵਾਲੇ,
ਭਾਸ਼ਣ ਵਿੱਚ ਸ਼ਾਇਰੀ ਭਰਨ ਵਾਲੇ,
ਜਦ ਭਬਕ ਮਾਰਦੀ ਦਿੱਲੀ ਐ,
ਬਣ ਜਾਂਦੇ ਭਿੱਜੀ ਬਿੱਲੀ ਐ,
ਦਿਲ ਵਿੱਚ ਪੰਜਾਬੀ ਚਾਹੀਦੀ ਏ,
ਲਾਉਦੇ ਬੇ-ਤੁਕੇ ਜਿਹੇ ਬਹਾਨੇ ਆਂ।
ਇੱਕ ਦੋ ਛੱਡ ਕੇ ਸਭ ਗਾਉਣ ਵਾਲੇ,
ਲੱਖਾਂ ਲੈ ਕੇ ਖਾੜੇ ਲਾਉਣ ਵਾਲੇ,
ਬਣੇ ਕੋਠੀਆੰ ਕਾਰਾੰ ਵਾਲੇ ਆ,
ਪਰ ਕੰਮ ਨਚਾਰਾਂ ਵਾਲੇ ਆ,
ਬੜੇ ਥੋੜੇ ਅਣਖਾੰ ਦੀ ਗੱਲ ਕਰਦੇ,
ਬਹੁਤੇ ਤਾਂ ਜਿਵੇ ਜਨਾਨੇ ਆਂ।
ਜਿਹੜੇ ਮਾਂ ਬੋਲੀ ਦੇ ਆਸ਼ਕ ਨੇ,
ਕਹਿਣਾ ਅੱਤ ਵਾਦੀਏ ਸ਼ਾਸ਼ਕ ਨੇ,
ਪਰ ਮਰਦ ਕਦੇ ਨਾ ਡਰਦੇ ਨੇ,
ਘੁੰਢ ਕੱਢਕੇ ਗੱਲ ਨਾ ਕਰਦੇ ਨੇ,
ਪਿੰਡ ਘੋਲੀਏ ਦਾ ਜਰਨੈਲ ਕਹੇ,
ਗੱਲ ਪਾਉਣੀ ਸਭ ਦੇ ਖਾਨੇ ਆਂ।