9.6 C
United Kingdom
Monday, May 20, 2024

More

    ਪੁਲਿਸ ਵੱਲੋਂ ਪਹਿਲਾਂ ਡਾਂਗ ਨਾਲ ਦਸਤਖ਼ਤ, ਹੁਣ ਫੁੱਲਾਂ ਦੇ ਹਾਰ

    ਐਸ ਐਚ ਓ ਰਾਜੇਸ਼ ਕੁਮਾਰ ਕਰਨ ਲੱਗੇ ਤਜ਼ਰਬੇ

    ਪਹਿਲਾਂ ਹੋਰ ਤਰੀਕਾ, ਹੁਣ ਹੋਰ
    ਕੀ ਲੋਕ ਹੁਣ ਵਾਕਿਆ ਸਮਝ ਜਾਣਗੇ???

    ਫਰੀਦਕੋਟ (ਪੰਜ ਦਰਿਆ ਬਿਊਰੋ)

    ਲਗਪਗ ਇੱਕ ਮਹੀਨੇ ਤੋਂ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਸਖਤੀ ਨਾਲ ਕਹਿਣ ਵਾਲੇ ਅਤੇ ਹੁਣ ਤੱਕ ਟੀਵੀ ਚੈਨਲਾਂ ਦੇ ਪ੍ਰੋਮੋ ਵਿੱਚ ਸਖਤੀ ਦਿਖਾਉਂਦੇ ਚੱਲਣ ਵਾਲੇ ਐਸ ਐਚ ਓ ਫਰੀਦਕੋਟ ਨੇ ਆਖਰ ਆਪਣਾ ਰਵੱਈਆ ਬਦਲਕੇ ਅਤੇ ਹੁਣ ਲੋਕਾਂ ਨੂੰ ਨਿਯਮਾਂ ਦਾ ਪਾਲਨ ਲਈ ਨਵਾਂ ਤਰੀਕਾ ਕੱਢਿਆਂ ਹੈ। ਉਹ ਹੁਣ ਲੋਕਾਂ ਨੂੰ ਹੱਥ ਜੋੜ ਜੋੜ ਬੇਨਤੀ ਕਰਨ ਲੱਗੇ ਅਤੇ ਨਾਲ ਨਾਲ ਉਨ੍ਹਾਂ ਦੇ ਗਲਾਂ ਵਿੱਚ ਹਾਰ ਪਾਕੇ ਉਨ੍ਹਾਂ ਦੀ ਮਿੱਠੀ ਮਿੱਠੀ ਬੇਇੱਜਤੀ ਕਰਨ ਲੱਗ ਪਏ ਹਨ।
    ਸ਼ੁੱਕਰਵਾਰ ਨੂੰ ਥਾਣਾ ਸਿਟੀ ਦੇ ਐਸ ਐਚ ਓ ਰਾਜੇਸ਼ ਕੁਮਾਰ ਨੇ ਇਹ ਤਰੀਕਾ ਅਪਨਾਇਆ ਕਿ ਉਹ ਕੋਟਕਪੂਰਾ ਰੋਡ ਉਪਰ ਜੌੜੀਆਂ ਨਹਿਰਾਂ ਦੇ ਪੁਲ ਤੇ ਕਰਫਿਊ ਵਿੱਚ ਢਿੱਲ ਮਿਲਣ ਤੋੰ ਬਾਦ ਆ ਖੜੇ ਅਤੇ ਉਨ੍ਹਾਂ ਨੇ ਉਥੇ ਸੈਰ ਕਰਨ ਆਉਣ ਵਾਲਿਆਂ ਸਾਰਿਆਂ ਨੂੰ ਵਾਰੀ ਵਾਰੀ ਬੁਲਾਇਆ ਅਤੇ ਉਨ੍ਹਾਂ ਦਾ ਹੱਥ ਜੋੜ ਕੇ ਸਵਾਗਤ ਕੀਤਾ। ਉਨ੍ਹਾਂ ਨੇ ਸੈਰ ਕਰਨ ਵਾਲਿਆਂ ਦੇ ਗਲਾਂ ਵਿੱਚ ਹਾਰ ਵੀ ਪਾਏ ਅਤੇ ਦੱਸਿਆ ਕਿ ਉਹ ਅੱਜ ਕਿਸੇ ਨੂੰ ਕੁਝ ਨਹੀਂ ਕਹਿਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹਾਰ ਅਤੇ ਆਪਣੇ ਹੱਥਾ ਨੂੰ ਸੈਨੇਟਾਈਜ਼ ਪਹਿਲਾ ਹੀ ਕਰ ਲਿਆ ਹੈ। ਉਨ੍ਹਾਂ ਸੈਰ ਕਰਨ ਵਾਲੇ ਲੋਕਾਂ ਨੂੰ ਦੱਸਿਆ ਕਿ ਉਹ ਇਸ ਲਈ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ ਕਿਉਂਕਿ ਤੁਸੀਂ ਹੀ ਹੋ ਜੋ ਐਨਾ ਸਭ ਕੁਝ ਹੋਣ ਦੇ ਬਾਦ ਵੀ ਸਮਝਣ ਦੀ ਬਜਾਏ ਸੈਰ ਕਰਨ ਘਰ ਤੋਂ ਤਿੰਨ ਤਿੰਨ ਕਿਲੋਮੀਟਰ ਪਾਸੇ ਆ ਰਹੇ ਹੋ ਅਤੇ ਉਨ੍ਹਾਂ ਸਰਕਾਰ ਵੱਲੋਂ ਬਣਾਏ ਨਿਯਮਾਂ ਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਬਾਕੀ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਇਹ ਜਿੰਨਾਂ ਲੋਕਾਂ ਨੂੰ ਬਚਾਉਣ ਲਈ ਪੁਲਿਸ, ਪ੍ਰਸਾਸ਼ਨ ਅਤੇ ਸਿਹਤ ਕਰਮਚਾਰੀ ਲਗਾਤਾਰ ਕੰਮ ਕਰ ਰਹੇ ਹਨ ਉਹ ਬਿਨ੍ਹਾਂ ਕਿਸੇ ਦੀ ਪ੍ਰਵਾਹ ਕੀਤੀਆਂ ਸ਼ਰੇਆਮ ਘੁੰਮ ਰਹੇ ਹਨ।ਇਹ ਆਪਣੇ ਨਾਲ ਨਾਲ ਬਾਕੀਆਂ ਦੀ ਜਾਨ ਲਈ ਵੀ ਖਤਰਾ ਹੋ ਸਕਦੇ ਹਨ। ਉਨ੍ਹਾਂ ਲੋਕਾਂ ਦੀ ਮਿੱਠੀ ਮਿੱਠੀ ਬੇਇਜਤੀ ਕਰਦਿਆਂ ਉਨ੍ਹਾਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ। ਹਾਰ ਪਵਾਉਣ ਉਪਰੰਤ ਬੇਇੱਜਤ ਹੋਏ ਲੋਕਾਂ ਨੇ ਵੀ ਮਹਿਸੂਸ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਨਗੇ।

    PUNJ DARYA

    Leave a Reply

    Latest Posts

    error: Content is protected !!