3.5 C
United Kingdom
Sunday, March 8, 2026

More

    A.S.I. ਨੂੰ ਗੱਡੀ ਦੇ ਬੋਨਟ ‘ਤੇ ਟੰਗ ਕੇ ਲੈ ਗਿਆ, ਗ੍ਰਿਫ਼ਤਾਰ।

    ਜਲੰਧਰ (ਪੰਜ ਦਰਿਆ ਬਿਊਰੋ)

    ਪੰਜਾਬ ਵਿੱਚ ਭਾਵੇਂ ਦੂਜੇ ਰਾਜਾਂ ਵਾਂਗ ਕਰੋਨਾ ਵਾਇਰਸ ਕਰਕੇ ਕਰਫਿਊ ਲੱਗਾ ਹੋਇਆ ਹੈ, ਪਰ ਇਥੋਂ ਦੇ ਲੋਕ ਅਤੇ ਪੁਲਿਸ ਹਰ ਰੋਜ਼ ਨਵੀਆਂ ਖਬਰਾਂ ਸੁਨਣ ਨੂੰ ਦੇ ਰਹੇ ਹਨ। ਤਾਜ਼ਾ ਖਬਰ ਆਈ ਹੈ ਜਲੰਧਰ ਤੋਂ ਜਿਥੇ ਇੱਕ ਨਾਕੇ ਉਪਰ ਜਦੋਂ ਆਰਟਿਗਾ ਕਾਰ ਸਵਾਰ ਨੌਜ਼ਵਾਨ ਨੂੰ ਪੁਲਿਸ ਨੇ ਰੋਕਣ ਦੀ ਕਸਿ਼ਸ਼ ਕੀਤੀ ਤਾਂ ਉਹ ਨਹੀਂ ਰੁਕਿਆ ਅਤੇ ਮੌਕੇ ਤੇ ਮੌਜੂਦ ਏ ਐਸ ਆਈ ਮੁਲਖ ਰਾਜ ਨੂੰ ਕਾਰ ਦੇ ਬੋਰਨਟ ਤੇ ਟੰਗ ਕੇ ਕਾਰ ਭਜਾ ਲਈ ਪਰ ਪਿਛੋਂ ਬਾਕੀ ਟੀਮ ਵੱਲੋਂ ਰੌਲਾ ਪਾਉਣ ਤੇ ਇੱਕ ਹੋਰ ਵਾਹਨ ਦੀ ਮਦਦ ਨਾਲ ਲਗਭਗ ਅੱਧਾ ਕਿਲੋਮੀਟਰ ਅੱਗੇ ਉਸਨੂੰ ਰੋਕ ਲਿਆ। ਬੱਸ ਫਿਰ ਪੁਲਸ ਨੇ ਉਹੀ ਕੀਤਾ ਜੋ ਕਰਦੀ ਹੁੰਦੀ ਹੈ, ਇਸ ਤੋਂ ਬਾਅਦ ਇਸ ਲੜਕੇ ਅਨਮੋਲ ਅਤੇ ਇਸ ਦੇ ਪਿਤਾ ਕਾਰ ਮਾਲਕ ਪਰਮਿੰਦਰ ਕੁਮਾਰ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਪੁਲਿਸ ਦੀ ਡੀ. ਜੀ. ਸ਼੍ਰੀ ਦਿਨਕਰ ਗੁਪਤਾ ਨੇ ਇਸ ਘਟਨਾ ਸਬੰਧੀ ਟਵੀਟ ਕਰਦਿਆਂ ਕਾਰਵਾਈ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਪੁਲਿਸ ਕਦੇ ਵੀ ਬਰਦਾਸਿ਼ਤ ਨਹੀਂ ਕਰੇਗੀ ਅਤੇ ਪੁਲਿਸ ਅਜਿਹੇ ਮਾਮਲਿਆਂ ਵਿੱਚ ਜੀਰੋ ਟਾਲਰੇਟ ਦੀ ਨੀਤੀ ਅਪਨਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!