3.1 C
United Kingdom
Sunday, March 8, 2026

More

    ਚੱਕ ਬਖਤੂ ਦੇ ਬਾਪੂ ਬਲਦੇਵ ਸਿੰਘ (ਖੂਹ ਵਾਲੇ) ਦੀ ਨਿਵੇਕਲੀ ਪਹਿਲ

    (ਮਿੰਟੂ ਖੁਰਮੀ ਹਿੰਮਤਪੁਰਾ)
    ਹਿੰਮਤ ਦੀ ਦਾਦ, ਜਜ਼ਬੇ ਨੂੰ ਸਲਾਮ


    ਬੇਸ਼ੱਕ ਸਿੱਧੂ ਮੂਸੇਵਾਲਾ ਹੋਵੇ ਜਾਂ ਸੋਸ਼ਲ ਮੀਡੀਆ ਦੇ ਫੇਸਬੁੱਕ ਵਿੰੰਗ, ਵੱਟਸਐਪ ‘ਤੇ ਬੈਠੇ ਕਾਪੀ ਪੇਸਟ ਕਰ ਲਾਇਕ ਕੁਮੈਂਟਾਂ ਦੇ ਭੁੱਖੇ ਕਮ ਅਕਲੇ ਹੋਣ, ਖਾਸ ਕਰਕੇ ਜੋ ਸਾਡੇ ਪੰਜਾਬ ਦੀ ਸਾਹ ਰਗ, ਸਾਡੇ ਪੰਜਾਬ ਦੇ ਪੁੱਤ, ਰੀੜ੍ਹ ਦੀ ਹੱਡੀ ਐਨ ਆਰ ਆਈ ਵੀਰਾਂ ਵਾਰੇ ਉਹਨਾਂ ਦੀ ਰੂਹ ਨੂੰ ਜ਼ਖਮੀ ਕਰਦੇ ਬੋਲ ਲਿਖਦੇ ਗਾਉਂਦੇ ਹਨ, ਉਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ। ਬਠਿੰਡਾ ਜ਼ਿਲ੍ਹੇ ਦਾ ਇੱਕ ਨਿੱਕਾ ਜਿਹਾ ਪਿੰਡ ਹੈ ਚੱਕ ਬਖਤੂ। ਉੱਥੋਂ ਦਾ ਖੂਹ ਵਾਲਾ ਪਰਿਵਾਰ ਹੈ ਜਿਹਨਾਂ ਦਾ ਬੇਟਾ ਧਰਮਿੰਦਰ ਸਿੱਧੂ ਇਸ ਸਮੇਂ ਬੈਲਜੀਅਮ ਵਿੱਚ ਮਿਹਨਤ ਦੇ ਸਿਰ ‘ਤੇ ਕਾਰੋਬਾਰ ਸਥਾਪਿਤ ਕਰੀ ਬੈਠਾ ਹੈ, ਪਰ ਫਿਰ ਵੀ ਪਿੰਡ ਨਾਲ ਜੁੜਿਆ ਹੋਇਆ ਹੈ। ਉਹਨਾਂ ਦੇ ਪਰਿਵਾਰ ਵੱਲੋਂ ਬਾਪੂ ਬਲਦੇਵ ਸਿੰਘ ਜੀ ਨੇ ਦਾਣਾ ਮੰਡੀ ਵਿੱਚ ਇੱਕ ਨਿੱਕਾ ਜਿਹਾ ਪਰ ਇਨਸਾਾਨੀਅ ਦੇ ਨਾਤੇ ਬਹੁਤ ਵੱਡਾ ਕੰਮ ਕੀਤਾ ਹੈ। ਦਾਣਾ ਮੰਡੀ ਵਿੱਚ ਕੰਮ ਕਰਦੇ ਮਜ਼ਦੂਰ ਕਿਸਾਨਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਹੱਥ ਧੋਣ ਵਾਸਤੇ ਇੱਕ ਪਾਣੀ ਵਾਲੀ ਟੈਂਕੀ ਲਾਈ ਹੈ ਤਾਂ ਕਿ ਮਜਦੂਰ ਕਿਸਾਨ ਪਾਣੀ ਦੀ ਅਣਹੋਂਦ ਕਾਰਨ ਹੱਥ ਧੋਣ ਤੋੰ ਟਾਲਾ ਨਾ ਵੱਟ ਜਾਣ। ਬਾਪੂ ਬਲਦੇਵ ਸਿੰਘ ਘੱਟੋ ਘੱਟ 80 ਸਾਲ ਦੇ ਹਨ ਉਹਨਾਂ ਇਹ ਵਾਅਦਾ ਵੀ ਕੀਤਾ ਹੈ ਕਿ ਬੇਸ਼ੱਕ ਦਸ ਡਰੰਮ ਕਿਉਂ ਨਾ ਲੱਗ ਜਾਣ, ਪਾਣੀ ਭਰਨ ਦੀ ਇਹ ਸੇਵਾ ਉਹ ਹਰ ਦਿਨ ਹਰ ਸਮੇਂ ਆਪਣੇ ਹੱਥੀਂ ਕਰਨਗੇ। ਮੇਰੀ ਮੁੱਖ ਮੰਤਰੀ ਸਰਦਾਰ ਅਮਰਿੰਦਰ ਸਿੰਘ ਜੀ ਨੂੰ ਅਪੀਲ ਆ ਕਿ ਇਹ ਐਨ ਆਰ ਆਈ ਸਾਡੇ ਆਪਣੇ ਹਨ ਕਿਸੇ ਸਮੇਂ ਤਕ ਬਿਆਨ ਦਿੱਤਾ ਸੀ ਕਿ ਐਨ ਆਰ ਆਈ ਭੋਗਾਂ ਤੇ ਆਉਣ ਨੂੰ ਵੀ ਤਰਸਣਗੇ, ਇਹ ਨਹੀਂ ਹੋਣਾ ਚਾਹੀਦਾ ਜੇ ਹਿੰਦੋਸਤਾਨ ਦੇ ਲੀਡਰ ਪੌਣੀ ਸਦੀ ਰਾਜ ਕਰਕੇ ਵੀ ਆਪਣੇ ਨਾਗਰਿਕਾਂ ਨੂੰ ਸਿਹਤ, ਵਿਦਿਆ ਅਤੇ ਰੁਜ਼ਗਾਰ ਨਹੀਂ ਦੇ ਸਕੇ ਤਾਂ ਇਸ ਵਿੱਚ ਦੋਸ਼ ਰੋਟੀ ਮੰਗਦੇ ਢਿੱਡ ਨੂੰ ਸ਼ਾਂਤ ਕਰਨ ਵਾਸਤੇ ਘਰ ਛੱਡ ਗਏ ਪਰਦੇਸੀਆਂ ਦਾ ਨਹੀਂ, ਦੋਸ਼ ਲੀਡਰਾਂ ਦਾ ਹੈ। ਅਸੀਂ ਚੱਕ ਬਖਤੂ ਪਰਿਵਾਰ ਦੇ ਇਸ ਨਿੱਕੇ ਜਿਹੇ ਉਪਰਾਲੇ ਦਾ ਦਿਲੋਂ ਸਵਾਗਤ ਕਰਦੇ ਹਾਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!